ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਘਰ ’ਚ ਨਹੀਂ ਗੂੰਜੀਆਂ ਕਿਲਕਾਰੀਆਂ, ਪਤੀ ਨੇ ਕੀਤੀ ਖੌਫਨਾਕ ਕਾਰਾ

Wednesday, May 20, 2020 - 05:58 PM (IST)

ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਘਰ ’ਚ ਨਹੀਂ ਗੂੰਜੀਆਂ ਕਿਲਕਾਰੀਆਂ, ਪਤੀ ਨੇ ਕੀਤੀ ਖੌਫਨਾਕ ਕਾਰਾ

ਦੇਵੀਗਡ਼੍ਹ (ਭੁਪਿੰਦਰ): ਪਿੰਡ ਬਰਕਤਪੁਰ ’ਚ ਇਕ ਔਰਤ ਦੀ ਉਸ ਦੇ ਪਤੀ ਵੱਲੋਂ ਵਿਆਹ ਨੂੰ ਤਿੰਨ ਸਾਲ ਬੀਤ ਜਾਣ ’ਤੇ ਵੀ ਬੱਚਾ ਨਾ ਪੈਦਾ ਨਾ ਹੋਣ ’ਤੇ ਗਲ ਘੁੱਟ ਕੇ ਹੱਤਿਆ ਕਰ ਦਿੱਤੀ ਗਈ । ਘਟਨਾ ਦੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਦਿਹਾਤੀ ਅਜੇਪਾਲ ਸਿੰਘ, ਕਾਰਜਕਾਰੀ ਐੱਸ. ਐੱਚ. ਓ. ਸੁਰਿੰਦਰ ਸਿੰਘ ਨੇ ਸਮੇਤ ਪੁਲਸ ਫੋਰਸ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਪਿੰਡ ਮੁਰਾਦਮਾਜਰਾ ਦੀ ਪਿੰਕੀ ਰਾਣੀ ਪੁੱਤਰੀ ਗੁਰਦੇਵ ਸਿੰਘ ਦਾ ਤਿੰਨ ਸਾਲ ਪਹਿਲਾਂ ਪਿੰਡ ਬਰਕਤਪੁਰ ਦੇ ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਨਾਲ ਵਿਆਹ ਹੋਇਆ ਸੀ। ਪਿੰਕੀ ਰਾਣੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਅਤੇ ਬੱਚਾ ਨਾ ਹੋਣ ’ਤੇ ਤੰਗ-ਪ੍ਰੇਸ਼ਾਨ ਕਰਦਾ ਸੀ।ਜਦੋਂ ਲਡ਼ਕੀ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਪਿੰਡ ਬਰਕਤਪੁਰ ਪਹੁੰਚੇ ਅਤੇ ਵੇਖਿਆ ਕਿ ਉਨ੍ਹਾਂ ਦੀ ਲਡ਼ਕੀ ਮਰੀ ਹੋਈ ਸੀ ਅਤੇ ਉਸ ਦੇ ਗਲੇ ’ਤੇ ਸੋਜ ਦੇ ਨਿਸ਼ਾਨ ਸਨ। ਉਨ੍ਹਾਂ ਨੇ ਥਾਣਾ ਜੁਲਕਾਂ ਦੀ ਪੁਲਸ ਨੂੰ ਮੌਕੇ ’ਤੇ ਬੁਲਾ ਲਿਆ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਲਡ਼ਕੀ ਦੇ ਭਰਾ ਵਿਜੇ ਕੁਮਾਰ ਪੁੱਤਰ ਗੁਰਦੇਵ ਸਿੰਘ ਵਾਸੀ ਮੁਰਾਦਮਾਜਰਾ ਦੇ ਬਿਆਨਾਂ ਦੇ ਆਧਾਰ ’ਤੇ ਪਿੰਕੀ ਰਾਣੀ ਦੇ ਪਤੀ ਚਰਨਜੀਤ ਸਿੰਘ, ਸੱਸ ਫੂਲ ਕੌਰ, ਸਹੁਰਾ ਤਰਸੇਮ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਦਾਦੀ ਸੱਸ ਚੰਬੀ ਦੇਵੀ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News