ਪਿਛਲੇ ਹਫ਼ਤੇ ਹੋਏ ਨੌਜਵਾਨ ਦੇ ਕਤਲ ਦਾ ਮਾਮਲਾ ਸੁਲਝਿਆ, ਲੁਧਿਆਣਾ ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

Friday, Dec 22, 2023 - 01:32 AM (IST)

ਪਿਛਲੇ ਹਫ਼ਤੇ ਹੋਏ ਨੌਜਵਾਨ ਦੇ ਕਤਲ ਦਾ ਮਾਮਲਾ ਸੁਲਝਿਆ, ਲੁਧਿਆਣਾ ਪੁਲਸ ਨੇ ਕੀਤੇ ਵੱਡੇ ਖ਼ੁਲਾਸੇ

ਲੁਧਿਆਣਾ (ਰਾਜ)- ਆਂਡੇ ਸਪਲਾਈ ਕਰਨ ਵਾਲੇ ਚਾਂਦ ਕੁਮਾਰ ਦੇ ਕਤਲ ਦਾ ਕੇਸ ਪੁਲਸ ਨੇ ਹੱਲ ਕਰ ਲਿਆ ਹੈ। ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਨਸ਼ੇੜੀ ਦੋਸਤ ਨੇ ਪੈਸੇ ਲੁੱਟਣ ਲਈ ਕੀਤਾ ਸੀ। ਫਿਰ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਕੂੜੇ ਦੇ ਡੰਪ ਕੋਲ ਆਟੋ ’ਚ ਰੱਖ ਦਿੱਤੀ ਸੀ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜੋ ਗੁਰਦਾਸਪੁਰ ਦੇ ਪਿੰਡ ਸੁਜਾਨਪੁਰ ਖੁੰਡ ਦਾ ਰਹਿਣ ਵਾਲਾ ਗੁਰਦਿੱਤ ਸਿੰਘ ਹੈ। ਮੁਲਜ਼ਮ ਤੋਂ 12 ਹਜ਼ਾਰ ਰੁਪਏ ਬਰਾਮਦ ਹੋਏ ਹਨ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਸਾਬਕਾ ਫ਼ੌਜੀ ਦਾ ਕਤਲ, ਪਤਨੀ ਨੇ ਰੋ-ਰੋ ਕੇ ਦੱਸੀ ਸਾਰੀ ਗੱਲ

ਏ. ਸੀ. ਪੀ. (ਪੂਰਬੀ) ਗੁਰਦੇਵ ਸਿੰਘ ਨੇ ਦੱਸਿਆ ਕਿ ਚਾਂਦ ਐੱਨ. ਸੀ. ਐੱਗ ਟ੍ਰੇਡਰ ਦੀ ਦੁਕਾਨ ’ਤੇ ਆਂਡੇ ਸਪਲਾਈ ਕਰਦਾ ਸੀ। 16 ਦਸੰਬਰ ਨੂੰ ਚਾਂਦ ਆਂਡੇ ਸਪਲਾਈ ਕਰਨ ਤੋਂ ਬਾਅਦ ਵਾਪਸ ਨਹੀਂ ਪਰਤਿਆ। ਉਸ ਦਾ ਮੋਬਾਈਲ ਵੀ ਬੰਦ ਆਉਣ ਲੱਗਾ ਸੀ। ਪਰਿਵਾਰ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਪਰ ਕੁਝ ਪਤਾ ਨਾ ਲੱਗਾ। ਅਗਲੇ ਦਿਨ ਐਤਵਾਰ ਨੂੰ ਚਾਂਦ ਦੀ ਲਾਸ਼ ਆਂਡੇ ਸਪਲਾਈ ਵਾਲੇ ਆਟੋ ’ਚੋਂ ਮਿਲੀ ਅਤੇ ਗਲੇ ’ਚ ਆਟੋ ਸਟਾਰਟ ਕਰਨ ਵਾਲੀ ਰੱਸੀ ਬੰਨ੍ਹੀ ਹੋਈ ਸੀ। ਲਾਸ਼ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਐਨਕਾਊਂਟਰ, ਸੋਸ਼ਲ ਮੀਡੀਆ 'ਤੇ ਲਲਕਾਰੇ ਮਾਰਨ ਵਾਲਾ ਰਾਜੂ ਸ਼ੂਟਰ ਜ਼ਖ਼ਮੀ

ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਨਾਲ ਕੰਮ ਕਰਨ ਵਾਲਾ ਗੁਰਦਿੱਤ ਵੀ ਗਾਇਬ ਸੀ। ਜਦੋਂ ਸ਼ੱਕ ਦੇ ਆਧਾਰ ’ਤੇ ਘਰ ਛਾਪਾ ਮਾਰਿਆ ਗਿਆ ਤਾਂ ਕਮਰੇ ਨੂੰ ਜਿੰਦਾ ਲੱਗਾ ਹੋਇਆ ਸੀ ਤਾਂ ਪੁਲਸ ਦਾ ਸ਼ੱਕ ਹੋਰ ਪੱਕਾ ਹੋ ਗਿਆ ਕਿਉਂਕਿ ਲਾਸਟ ਕਾਲ ਵੀ ਗੁਰਦਿੱਤ ਸਿੰਘ ਦੀ ਸੀ। ਫਿਰ ਛਾਪੇਮਾਰੀ ਕਰ ਕੇ ਪੁਲਸ ਨੇ ਮੁਲਜ਼ਮ ਨੂੰ ਦਬੋਚ ਲਿਆ।

ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਬਿਊਰੋ ਨੇ ਵਕੀਲ ਨੂੰ ਕੀਤਾ ਗ੍ਰਿਫ਼ਤਾਰ, CM ਮਾਨ ਦੀ ਹੈਲਪਲਾਈਨ 'ਤੇ ਮਿਲੀ ਸੀ ਸ਼ਿਕਾਇਤ

ਏ. ਸੀ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਗੁਰਦਿੱਤ ਨਸ਼ਾ ਕਰਨ ਦਾ ਆਦੀ ਹੈ ਅਤੇ ਉਹ ਕਦੇ ਕਦਾਈਂ ਚਾਂਦ ਨੂੰ ਵੀ ਨਸ਼ਾ ਕਰਵਾ ਦਿੰਦਾ ਸੀ। ਗੁਰਦਿੱਤ ਨੂੰ ਪਤਾ ਸੀ ਕਿ ਚਾਂਦ ਕੋਲ ਕਰੀਬ 35 ਹਜ਼ਾਰ ਦੀ ਨਕਦੀ ਹੈ, ਜਿਸ ’ਤੇ ਉਸ ਨੇ ਚਾਂਦ ਤੋਂ ਪੈਸੇ ਲੁੱਟਣ ਦੀ ਯੋਜਨਾ ਬਣਾਈ। ਉਹ ਉਸ ਨੂੰ ਨਸ਼ਾ ਕਰਨ ਦਾ ਲਾਲਚ ਦੇ ਕੇ ਨਾਲ ਲੈ ਗਿਆ। ਉੱਥੇ ਮੁਲਜ਼ਮ ਨੇ ਉਸ ਤੋਂ 35 ਹਜ਼ਾਰ ਰੁਪਏ ਖੋਹ ਲਏ, ਜਿਸ ਤੋਂ ਬਾਅਦ ਦੋਵਾਂ ਵਿਚ ਬਹਿਸ ਹੋਈ। ਫਿਰ ਗੁਰਦਿੱਤ ਨੇ ਆਟੋ ਸਟਾਰਟ ਕਰਨ ਵਾਲੀ ਰੱਸੀ ਨਾਲ ਚਾਂਦ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਪੈਸੇ ਲੈ ਕੇ ਫਰਾਰ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News