ਨੌਜਵਾਨ ਦਾ ਕਤਲ ਕਰ ਆਲਟੋ ਲੁੱਟਣ ਦੇ ਮਾਮਲੇ ''ਚ ਹੋਇਆ ਸਨਸਨੀਖੇਜ਼ ਖ਼ੁਲਾਸਾ
Monday, Aug 12, 2024 - 04:31 PM (IST)
ਲੁਧਿਆਣਾ/ਖੰਨਾ (ਵਿਨਾਇਕ/ਵਿਪਨ): ਬੀਤੇ ਦਿਨੀਂ ਖੰਨਾ 'ਚ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ 32 ਘੰਟਿਆਂ ਦੇ ਅੰਦਰ ਹੀ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਜਿਹੜਾ ਮਾਮਲਾ ਪਹਿਲੀ ਨਜ਼ਰੇ ਗੱਡੀ ਲੁੱਟਣ ਦਾ ਜਾਪਦਾ ਸੀ, ਉਹ ਨਿੱਜੀ ਰੰਜਿਸ਼ ਦਾ ਨਿਕਲਿਆ। ਪੁਲਸ ਨੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦੇ ਜਾਣਕਾਰ ਨੂੰ ਹੀ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਨੇ ਕਤਲ ਮਗਰੋਂ ਗੱਡੀ ਲੁੱਟ ਕੇ ਹੋਰ ਕਿਤੇ ਨਹੀਂ ਸਗੋਂ ਤਹਿਸੀਲ ਕੰਪਲੈਕਸ ਵਿਚ ਖੜ੍ਹੀ ਕਰ ਦਿੱਤੀ ਸੀ ਤੇ ਉੱਥੋਂ ਫ਼ਰਾਰ ਹੋ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਦਿੱਤੀਆਂ ਤਰੱਕੀਆਂ, ਪੜ੍ਹੋ ਪੂਰੀ List
10 ਅਗਸਤ ਨੂੰ ਰਵੀ ਕੁਮਾਰ ਨਾਂ ਦਾ ਨੌਜਵਾਨ ਆਪਣੀ ਆਲਟੋ ਟੈਕਸੀ 'ਤੇ ਚੰਡੀਗੜ੍ਹ ਤੋਂ ਸਵਾਰੀਆਂ ਲੈ ਕੇ ਆ ਰਿਹਾ ਸੀ। ਉਸ ਨੇ ਘਰ ਫ਼ੋਨ ਕਰ ਕੇ ਦੱਸਿਆ ਕਿ ਉਸ ਨੂੰ ਕੋਈ ਗੋਲ਼ੀ ਮਾਰ ਕੇ ਗੱਡੀ ਖੋਹ ਕੇ ਲੈ ਗਿਆ ਹੈ। ਜਦੋਂ ਪਰਿਵਾਰ ਵਾਲੇ ਮੁੰਡੇ ਦੀ ਭਾਲ ਕਰਦੇ ਉੱਥੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਮ੍ਰਿਤਕ ਦੇ ਪਿਤਾ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਐੱਫ.ਆਈ.ਆਰ. ਦਰਜ ਕਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਇਮੀਗ੍ਰੇਸ਼ਨ ਵਾਲਿਆਂ ਤੋਂ ਦੁਖੀ ਜੋੜੇ ਦਾ ਟੁੱਟ ਗਿਆ ਸਬਰ ਦਾ ਬੰਨ੍ਹ, ਫ਼ਿਰ ਜੋ ਕੀਤਾ ਪੁਲਸ ਨੂੰ ਵੀ ਪੈ ਗਈਆਂ ਭਾਜੜਾਂ
ਪੁਲਸ ਨੇ ਵਿਗਿਆਨਕ ਅਤੇ ਤਕਨੀਕੀ ਪੱਖ ਤੋਂ ਤਫ਼ਤੀਸ਼ ਕਰਦਿਆਂ ਪਿੰਡ ਮਨਸੂਲਪੁਰ, ਥਾਣਾ ਮਨਸੂਲਪੁਰ, ਜ਼ਿਲ੍ਹਾ ਮੁਜੱਫਰਨਗਰ, ਉੱਤਰ ਪ੍ਰੇਦਸ਼ ਦੇ ਰਹਿਣ ਵਾਲੇ ਮੁਲਜ਼ਮ ਸਤਪਾਲ ਪੁੱਤਰ ਸੋਨੂ ਰਾਮ ਵਾਸੀ ਮਕਾਨ ਨੰਬਰ 352, ਰਾਮ ਦਰਬਾਰ, ਫੇਸ 01, ਚੰਡੀਗੜ੍ਹ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਦੇਸੀ ਪਿਸਟਲ 32 ਬੋਰ, 02 ਮੈਗਜ਼ੀਨ, 06 ਜਿੰਦਾ ਰੌਂਦ ਬਰਾਮਦ ਕੀਤਾ ਗਿਆ। ਦੋਸ਼ੀ ਦੀ ਪੁੱਛਗਿਛ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਰਵੀ ਦੀ ਆਲਟੋ ਗੱਡੀ ਨੂੰ ਡੇਰਾਬੱਸੀ ਦੀ ਪੁਰਾਣੀ ਤਹਿਸੀਲ ਦੀ ਪਾਰਕਿੰਗ ਵਿੱਚੋਂ ਬਰਾਮਦ ਕਰ ਲਿਆ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਤਪਾਲ ਅਤੇ ਮ੍ਰਿਤਕ ਰਵੀ ਕੁਮਾਰ ਇਕ ਹੀ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਇਕ ਦੂਜੇ ਦੇ ਜਾਣਕਾਰ ਹਨ। ਸਤਪਾਲ ਵੱਲੋਂ ਨਿੱਜੀ ਰੰਜਿਸ਼ ਤਹਿਤ ਰਵੀ ਕੁਮਾਰ ਦਾ ਕਤਲ ਕੀਤਾ ਗਿਆ ਹੈ। ਫਿਰ ਵੀ ਦੋਸ਼ੀ ਸਤਪਾਲ ਉਕਤ ਪਾਸੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8