ਸਾਥੀ ਵਲੋਂ ਕਤਲ ਕੀਤੇ ਪਰਵਾਸੀ ਮਜ਼ਦੂਰ ਦੀ ਸ਼ਨਾਖਤ ਪੁਲਸ ਲਈ ਬਣੀ ਬੁਝਾਰਤ

Sunday, Jul 02, 2023 - 02:12 PM (IST)

ਸਾਥੀ ਵਲੋਂ ਕਤਲ ਕੀਤੇ ਪਰਵਾਸੀ ਮਜ਼ਦੂਰ ਦੀ ਸ਼ਨਾਖਤ ਪੁਲਸ ਲਈ ਬਣੀ ਬੁਝਾਰਤ

ਖਰੜ (ਰਣਬੀਰ) : ਥਾਣਾ ਸਦਰ ਅਧੀਨ ਪਿੰਡ ਹਰਲਾਲਪੁਰ ਗਲੋਬਲ ਸਿਟੀ ਨੇੜੇ ਝੁੱਗੀ ’ਚ ਰਹਿ ਰਹੇ ਪਰਵਾਸੀ ਮਜ਼ਦੂਰ ਅਜੇ ਕੁਮਾਰ ਉਰਫ਼ ਲੰਬੂ (35) ਦਾ ਬੀਤੇ ਦਿਨ ਉਸ ਦੇ ਹੀ ਸਾਥੀ ਵਿਜੇ ਕੁਮਾਰ ਵਲੋਂ ਮਾਮੂਲੀ ਤਕਰਾਰ ਪਿੱਛੋਂ ਨਸ਼ੇ ਦੀ ਹਾਲਤ ’ਚ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਨਾਂ ਤੋਂ ਇਲਾਵਾ ਉਸਦੀ ਸ਼ਨਾਖਤ ਸਬੰਧੀ ਕੋਈ ਹੋਰ ਸੁਰਾਗ ਹੱਥ ਨਾ ਲੱਗਣਾ ਫਿਲਹਾਲ ਪੁਲਸ ਲਈ ਇਕ ਵੱਡੀ ਬੁਝਾਰਤ ਬਣਿਆ ਹੋਇਆ ਹੈ।
ਐੱਸ. ਐੱਚ. ਓ. ਸਦਰ ਜਗਜੀਤ ਸਿੰਘ ਦੀ ਅਗਵਾਈ ਹੇਠ ਜਾਰੀ ਜਾਂਚ ਤਹਿਤ ਮ੍ਰਿਤਕ ਦੇ ਅਸਲ ਪਿਛੋਕੜ, ਉਸ ਦੇ ਮਾਂ-ਪਿਓ ਤੇ ਘਰ ਦੇ ਅਤੇ-ਪਤੇ ਸਬੰਧੀ ਕੋਈ ਪੁਖ਼ਤਾ ਜਾਣਕਾਰੀ ਪੁਲਸ ਹੱਥ ਨਾ ਲੱਗਣ ਕਾਰਨ ਇਸ ਸਬੰਧੀ ਬਣਦੀ ਅਗਲੇਰੀ ਕਾਰਵਾਈ ਗੁੰਝਲਦਾਰ ਬਣੀ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਸਿਵਲ ਹਸਪਤਾਲ ਖਰੜ ਦੀ ਮੋਰਚਰੀ ’ਚ ਰਖਵਾਈ ਹੈ, ਜਿਸ ਦੇ ਵਾਰਸਾਂ ਦਾ ਪਤਾ ਚੱਲਣ ’ਤੇ ਹੀ ਪੋਸਟਮਾਰਟਮ ਸਬੰਧੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
 


author

Babita

Content Editor

Related News