ਇਸ ਵਿਆਹੁਤਾ ਨਾਲ ਵਾਪਰੀ ਘਟਨਾ ਬਾਰੇ ਸੁਣ ਕੰਬ ਜਾਵੋਗੇ, ਮੌਤ ਤੋਂ ਪਹਿਲਾਂ ਤੜਫਦੀ ਨੇ ਪਿਤਾ ਨੂੰ ਦੱਸੀ ਸੱਚਾਈ

Tuesday, Mar 09, 2021 - 02:27 PM (IST)

ਇਸ ਵਿਆਹੁਤਾ ਨਾਲ ਵਾਪਰੀ ਘਟਨਾ ਬਾਰੇ ਸੁਣ ਕੰਬ ਜਾਵੋਗੇ, ਮੌਤ ਤੋਂ ਪਹਿਲਾਂ ਤੜਫਦੀ ਨੇ ਪਿਤਾ ਨੂੰ ਦੱਸੀ ਸੱਚਾਈ

ਚੰਡੀਗੜ੍ਹ (ਸੁਸ਼ੀਲ) : ਲੜਾਈ ਕਰਨ ਤੋਂ ਬਾਅਦ ਸ਼ਰਾਬੀ ਪਤੀ ਨੇ ਐਤਵਾਰ ਰਾਤ ਧਨਾਸ ਸਥਿਤ ਘਰ ਵਿਚ ਪਤਨੀ ਦੇ ਢਿੱਡ ਵਿਚ ਚਾਕੂ ਮਾਰ ਦਿੱਤਾ। ਲਹੂ-ਲੁਹਾਨ ਹਾਲਤ ਵਿਚ ਪਰਿਵਾਰ ਵਾਲੇ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ 24 ਸਾਲਾ ਪੂਰਨਿਮਾ ਦੇ ਰੂਪ ਵਿਚ ਹੋਈ ਹੈ। ਸਾਰੰਗਪੁਰ ਥਾਣਾ ਪੁਲਸ ਨੇ ਮ੍ਰਿਤਕਾ ਦੇ ਪਿਤਾ ਰਾਮਲਾਲ ਦੀ ਸ਼ਿਕਾਇਤ ’ਤੇ ਕਤਲ ਕਰਨ ਵਾਲੇ ਪਤੀ ਸੰਨੀ ਨੂੰ ਗ੍ਰਿਫ਼ਤਾਰ ਕਰ ਕੇ ਉਸ ’ਤੇ ਕਤਲ ਦਾ ਕੇਸ ਦਰਜ ਕਰ ਲਿਆ। ਸੰਨੀ ਸੈਕਟਰ-19 ਦੇ ਸਦਰ ਬਜ਼ਾਰ ਵਿਚ ਇਕ ਦੁਕਾਨ ’ਤੇ ਸੇਲਸਮੈਨ ਦੀ ਨੌਕਰੀ ਕਰਦਾ ਹੈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ
ਮਰਨ ਤੋਂ ਪਹਿਲਾਂ ਪਿਤਾ ਨੂੰ ਦੱਸੀ ਸੱਚਾਈ
ਰਾਮਲਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਧੀ ਪੂਰਨਿਮਾ ਦਾ ਵਿਆਹ 30 ਅਕਤੂਬਰ, 2019 ਨੂੰ ਧਨਾਸ ਦੇ ਰਹਿਣ ਵਾਲੇ ਸੰਨੀ ਦੇ ਨਾਲ ਹੋਇਆ ਸੀ। ਉਦੋਂ ਤੋਂ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ 12 ਵਜੇ ਪੂਰਨਿਮਾ ਨੂੰ ਉਨ੍ਹਾਂ ਨੇ ਫੋਨ ਕੀਤਾ ਪਰ ਫੋਨ ਅਚਾਨਕ ਵਿੱਚ ਹੀ ਕੱਟ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਤੁਰੰਤ ਕਾਲ ਕੀਤੀ ਤਾਂ ਫ਼ੋਨ ਪੂਰਨਿਮਾ ਨੇ ਨਹੀਂ ਚੁੱਕਿਆ, ਸਗੋਂ ਉਸ ਦੇ ਪਤੀ ਸੰਨੀ ਨੇ ਚੁੱਕਿਆ ਅਤੇ ਕਿਹਾ ਕਿ ਪੂਰਨਿਮਾ ਬੇਹੋਸ਼ ਹੋ ਗਈ ਹੈ ਅਤੇ ਉਸ ਨੂੰ ਸੈਕਟਰ-16 ਹਸਪਤਾਲ ਵਿਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਦਰਦਨਾਕ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ ਮਾਂ ਕੋਲ ਜਾ ਰਹੀ ਮਾਸੂਮ ਬੱਚੀ, ਮੌਤ

ਇਹ ਗੱਲ ਸੁਣ ਕੇ ਉਹ ਘਬਰਾ ਗਏ ਅਤੇ ਸੈਕਟਰ-16 ਹਸਪਤਾਲ ਪੁੱਜੇ ਤਾਂ ਉਨ੍ਹਾਂ ਦੀ ਧੀ ਲਹੂ-ਲੁਹਾਣ ਹਾਲਤ ਵਿਚ ਪਈ ਹੋਈ ਸੀ। ਉਹ ਦਰਦ ਨਾਲ ਕਰਾਹ ਰਹੀ ਸੀ। ਉਸ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਪਾਪਾ ਮੈਨੂੰ ਸੰਨੀ ਨੇ ਚਾਕੂ ਮਾਰ ਦਿੱਤਾ ਗਿਆ ਹੈ। ਥੋੜ੍ਹੀ ਦੇਰ ਬਾਅਦ ਧੀ ਨੇ ਦਮ ਤੋੜ ਦਿੱਤਾ। ਪਿਤਾ ਨੇ ਦੱਸਿਆ ਕਿ ਪੂਰਨਿਮਾ ਦੇ ਢਿੱਡ ਵਿਚ ਸੱਜੇ ਪਾਸੇ ਚਾਕੂ ਦੇ ਜ਼ਖਮ ਸਨ। ਪਿਤਾ ਦਾ ਦੋਸ਼ ਹੈ ਕਿ ਸੰਨੀ ਉਨ੍ਹਾਂ ਦੀ ਧੀ ਪੂਰਨਿਮਾ ਨਾਲ ਲੜਾਈ ਕਰਦਾ ਰਹਿੰਦਾ ਸੀ ਅਤੇ ਉਸ ਨੇ ਹੀ ਉਸ ਦਾ ਕਤਲ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ 'ਸੁਖਪਾਲ ਖਹਿਰਾ' ਦਾ ਮੁੱਦਾ, ਜਾਣੋ ਕਿਸ ਆਗੂ ਨੇ ਕੀ ਬਿਆਨ ਦਿੱਤਾ
ਮੁਲਜ਼ਮ ਨੇ ਬਣਾਈ ਝੂਠੀ ਕਹਾਣੀ
ਉੱਥੇ ਹੀ ਮੁਲਜ਼ਮ ਪਤੀ ਸੰਨੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪੂਰਨਿਮਾ ਨਾਲ ਰਾਤ ਨੂੰ ਝਗੜਾ ਹੋ ਗਿਆ ਸੀ। ਉਹ ਚਾਕੂ ਨਾਲ ਆਪਣਾ ਹੱਥ ਵੱਢਣ ਲੱਗਾ ਤਾਂ ਪੂਰਨਿਮਾ ਬਚਾਅ ਕਰਨ ਲੱਗੀ। ਇਸ ਦੌਰਾਨ ਚਾਕੂ ਹੇਠਾਂ ਡਿੱਗ ਗਿਆ ਅਤੇ ਪੂਰਨਿਮਾ ਚਾਕੂ ’ਤੇ ਡਿੱਗ ਗਈ। ਇਸ ਦੇ ਕਾਰਨ ਹੀ ਚਾਕੂ ਪੂਰਨਿਮਾ ਦੇ ਢਿੱਡ ਵਿਚ ਲੱਗ ਗਿਆ। ਉੱਥੇ ਹੀ ਪੁਲਸ ਨੇ ਜਾਂਚ ਵਿਚ ਪਾਇਆ ਕਿ ਸੰਨੀ ਝੂਠ ਬੋਲ ਰਿਹਾ ਹੈ। ਉਸ ਨੇ ਹੀ ਲੜਾਈ ਕਰਨ ਤੋਂ ਬਾਅਦ ਪਤਨੀ ਪੂਰਨਿਮਾ ਦਾ ਕਤਲ ਕੀਤਾ ਹੈ। ਸਾਰੰਗਪੁਰ ਥਾਣਾ ਪੁਲਸ ਨੇ ਪਿਤਾ ਰਾਮਲਾਲ ਦੀ ਸ਼ਿਕਾਇਤ ’ਤੇ ਧੀ ਦੇ ਕਾਤਲ ਪਤੀ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News