ਚਾਰ ਬੱਚਿਆਂ ਦੀ ਮਾਂ ਨਾਲ ਸਨ ਪ੍ਰੇਮ ਸਬੰਧ, ਹੋਇਆ ਖੌਫਨਾਕ ਅੰਤ

Tuesday, Nov 13, 2018 - 05:09 PM (IST)

ਚਾਰ ਬੱਚਿਆਂ ਦੀ ਮਾਂ ਨਾਲ ਸਨ ਪ੍ਰੇਮ ਸਬੰਧ, ਹੋਇਆ ਖੌਫਨਾਕ ਅੰਤ

ਚੁਗਾਵਾਂ (ਹਰਜੀਤ) : ਪੁਲਸ ਚੌਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਬਰਾੜ ਦੇ ਇਕ ਨੌਜਵਾਨ ਧਰਮਬੀਰ ਦਾ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਮਾਤਾ ਜਸਬੀਰ ਕੌਰ ਪਤਨੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਧਰਮਬੀਰ ਸਿੰਘ ਆਂਧਰਾ ਪ੍ਰਦੇਸ਼ 'ਚ ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦਾ ਸੀ। ਦੀਵਾਲੀ ਵਾਲੇ ਦਿਨ ਹੀ ਧਰਮਬੀਰ ਆਪਣੇ ਪਿੰਡ ਬਰਾੜ ਵਿਖੇ ਪਰਤਿਆ ਸੀ। ਦੱਸ ਦਈਏ ਕਿ ਧਰਮਬੀਰ ਬੀਤੀ ਰਾਤ ਆਪਣੇ ਘਰ 'ਚ ਬੈਠਾ ਰੋਟੀ ਖਾ ਰਿਹਾ ਸੀ ਕਿ ਉਸ ਨੂੰ ਪਿੰਡ ਦੀ ਹੀ ਇਕ ਵਿਧਵਾ ਔਰਤ ਕੰਵਲਜੀਤ ਕੌਰ ਉਰਫ ਮਾਣੀ ਦਾ ਫ਼ੋਨ ਆਇਆ ਤਾਂ ਧਰਮਬੀਰ ਉਕਤ ਔਰਤ ਦੇ ਘਰ ਚਲਾ ਗਿਆ ਜਿੱਥੇ ਜਗੀਰ ਸਿੰਘ ਪੁੱਤਰ ਅਜੀਤ ਸਿੰਘ ਹਰਭੇਜ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਕੰਵਲਜੀਤ ਕੌਰ ਨੇ ਉਸ ਦੀ ਕੁੱਟਮਾਰ ਕੀਤੀ। ਪਤਾ ਲੱਗਣ 'ਤੇ ਧਰਮਬੀਰ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜ ਕੇ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੰਵਲਜੀਤ ਕੌਰ, ਜੋ ਕਿ ਚਾਰ ਬੱਚਿਆਂ ਦੀ ਮਾਂ ਹੈ, ਦੇ ਪਤੀ ਸਾਹਿਬ ਸਿੰਘ ਦੀ ਇਕ ਸਾਲ ਪਹਿਲਾ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਚੁੱਕੀ ਸੀ। ਦੱਸ ਦਈਏ ਕਿ ਮ੍ਰਿਤਕ ਧਰਮਬੀਰ ਸਿੰਘ ਅਤੇ ਸਾਹਿਬ ਸਿੰਘ ਦੋਵੇਂ ਦੋਸਤ ਸਨ ਜਿਸ ਕਾਰਨ ਸਾਹਿਬ ਸਿੰਘ ਦੀ ਮੌਤ ਤੋਂ ਬਾਅਦ ਧਰਮਬੀਰ ਸਿੰਘ ਨੇ ਸਾਹਿਬ ਸਿੰਘ ਦੀ ਪਤਨੀ ਕੰਵਲਜੀਤ ਨਾਲ ਪ੍ਰੇਮ ਸੰਬੰਧ ਬਣਾ ਲਏ ਸਨ ਜੋ ਕਿ ਧਰਮਬੀਰ ਸਿੰਘ ਦੀ ਮੌਤ ਦਾ ਕਾਰਨ ਬਣੇ ਸਨ।


author

Anuradha

Content Editor

Related News