ਰਿੰਕਲ ਹੱਤਿਆਕਾਂਡ : ਮਾਂ ਨੇ ਕਿਹਾ ਨੀਟੂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੈਪਟਨ ਸਾਹਮਣੇ ਕਰਾਂਗੀ ਆਤਮਦਾਹ

Thursday, Jul 26, 2018 - 04:36 AM (IST)

ਰਿੰਕਲ ਹੱਤਿਆਕਾਂਡ : ਮਾਂ ਨੇ ਕਿਹਾ ਨੀਟੂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਕੈਪਟਨ ਸਾਹਮਣੇ ਕਰਾਂਗੀ ਆਤਮਦਾਹ

ਲੁਧਿਆਣਾ(ਰਿਸ਼ੀ)-ਅਮਰਪੁਰਾ ’ਚ 22 ਸਾਲਾ ਭਾਜਪਾ ਹਮਾਇਤੀ ਰਿੰਕਲ ਦੇ ਕਤਲ ਦੇ ਕੇਸ ’ਚ 7ਵੇਂ ਦਿਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸਾਬਕਾ ਸਿਹਤ ਮੰਤਰੀ ਸਤਪਾਲ ਗੋਸਾਈਂ ਇਕ ਵਾਰ ਫਿਰ ਰਿੰਕਲ ਦੇ ਘਰ ਪੁੱਜੇ, ਜਿੱਥੇ ਅੱਧੇ ਘੰਟੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਸਾਫ ਕੀਤਾ ਕਿ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਦੀ ਗ੍ਰਿਫਤਾਰੀ ਨਾ ਹੋਣ ਤੱਕ ਉਹ ਰਿੰਕਲ ਦਾ ਸਸਕਾਰ ਨਹੀਂ ਕਰਵਾਉਣਗੇ। ਉਕਤ ਨੇਤਾਵਾਂ ਸਾਹਮਣੇ ਰਿੰਕਲ ਦੀ ਮਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਜਲਦ ਚੰਡੀਗਡ਼੍ਹ ’ਚ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਪੇਸ਼ ਹੋ ਕੇ ਆਪਣੇ ਆਪ ’ਤੇ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰੇਗੀਂ, ਜਿਸ ਦੀ ਜ਼ਿੰਮੇਵਾਰੀ ਢਿੱਲੀ ਕਾਰਵਾਈ ਕਰ ਰਹੀ ਲੁਧਿਆਣਾ ਪੁਲਸ ਦੀ ਹੋਵੇਗੀ।  ਦੂਜੇ ਪਾਸੇ ਕੇਸ ਦੀ ਜਾਂਚ ਲਈ ਬਣਾਈ ਗਈ ਐੱਸ.ਆਈ.ਟੀ. ਦੀ ਸੁਪਰਵਿਜ਼ਨ ਕਰ ਰਹੇ ਡੀ.ਸੀ.ਪੀ. ਅਸ਼ਵਨੀ ਕਪੂਰ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਕੌਂਸਲਰ ਨੀਟੂ ਦਾ ਕੋਈ ਵੀ ਸਿੱਧਾ ਰੋਲ ਸਾਹਮਣੇ ਨਹੀਂ ਆਇਆ ਹੈ। ਸੰਨੀ ਨੇ ਮੰਨਿਆ ਹੈ ਕਿ ਉਸ ਨੇ ਆਪ ਕਤਲ ਕਰਨ ਦੀ ਯੋਜਨਾ ਬਣਾਈ ਸੀ, ਜਦੋਂ ਤੱਕ ਬਾਕੀ ਕਾਤਲ ਫਡ਼ੇ ਨਹੀਂ ਜਾਂਦੇ, ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ। ਹਾਲ ਦੀ ਘਡ਼ੀ ਪੁਲਸ ਨੀਟੂ ਦੀ ਗ੍ਰਿਫਤਾਰੀ ਦੀ ਬਜਾਏ ਹੋਰਨਾਂ ਕਾਲਤਾਂ ਤੱਕ ਪੱੁਜਣ ਦਾ ਯਤਨ ਕਰ ਰਹੀ ਹੈ ਪਰ ਨੀਟੂ ਨੂੰ ਕਲੀਨ ਚਿੱਟ ਵੀ ਨਹੀਂ ਦਿੱਤੀ ਗਈ ਹੈ। ਰਿੰਕਲ ਦੇ ਭਰਾ ਮਨੀ ਨੇ ਵਿਧਾਇਕ ਬੈਂਸ ਨੂੰ ਦੱਸਿਆ ਕਿ ਪੁਲਸ ਵਲੋਂ ਉਨ੍ਹਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਲਾਸ਼ ਦਾ ਤੁਰੰਤ ਪੋਸਟਮਾਰਟਮ ਕਰਵਾਉਣ, ਜਿਸ ’ਤੇ ਗੁੱਸੇ ’ਚ ਆਏ ਬੈਂਸ ਨੇ ਏ. ਡੀ. ਸੀ. ਪੀ. -1 ਗੁਰਪ੍ਰੀਤ ਸਿੰਘ ਅਤੇ ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨੂੰ ਨੀਟੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਮੁਡ਼ ਪੋਸਟਮਾਰਟਮ ਲਈ ਤੰਗ-ਪ੍ਰੇਸ਼ਾਨ ਨਾ ਕਰਨ ਦੀ ਗੱਲ ਕਹੀ। 
ਪੁਲਸ ਨੂੰ ਬੋਲੇ- ਘਰ ਦੇ ਬਾਹਰ ਕਰਨ ਦੇਣ ਪ੍ਰਦਰਸ਼ਨ
 ਵਿਧਾਇਕ ਬੈਂਸ ਨੇ ਕਿਹਾ ਕਿ ਜੇਕਰ ਪੁਲਸ ਉਨ੍ਹਾਂ ’ਤੇ ਦਬਾਅ ਬਣਾਉਣ ਆਉਂਦੀ ਹੈ ਤਾਂ ਉਨ੍ਹਾਂ ਨੂੰ ਸਪੱਸ਼ਟ ਕਰਨ ਕਿ ਉਹ ਕਿਸੇ ਚੌਕ, ਪੁਲਸ ਸਟੇਸ਼ਨ ਜਾਂ ਫਿਰ ਸਡ਼ਕ ਰੋਕ ਕੇ ਪ੍ਰਦਰਸ਼ਨ ਕਰ ਕੇ ਮਾਹੌਲ ਖਰਾਬ ਨਹੀਂ ਕਰ ਰਹੀ, ਉਹ ਆਪਣੇ ਘਰ ਦੇ ਬਾਹਰ ਸ਼ਾਂਤਮਈ ਢੰਗ ਨਾਲ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ, ਜੋ ਉਨ੍ਹਾਂ ਦਾ ਹੱਕ ਹੈ।
ਕਾਤਲਾਂ ਦੀ ਭਾਲ ਜਾਰੀ
 ਪੁਲਸ ਦੇ ਮੁਤਾਬਕ ਫਰਾਰ ਕਾਤਲਾਂ ਅਤੇ ਸਾਜ਼ਿਸ਼ ਰਚਨ ਦੇ ਦੋਸ਼ ’ਚ ਨਾਮਜ਼ਦ ਕੌਂਸਲਰ ਨੀਟੂ ਦੀ ਭਾਲ ’ਚ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ। ਦੂਜੇ ਪਾਸੇ ਪੁਲਸ ਹਿਰਾਸਤ ਵਿਚ ਸੰਨੀ ਤੋਂ ਪੁੱਛÎਗਿੱਛ ਜਾਰੀ ਹੈ।
 ਗੁੰਮਰਾਹ ਕਰਨ ਲਈ ਬਣਾਈ ਐੱਸ. ਆਈ. ਟੀ.
 ਵਿਧਾਇਕ ਬੈਂਸ ਅਤੇ ਗੋਸਾਈਂ ਨੇ ਕਿਹਾ ਕਿ ਪੁਲਸ ਨੇ ਪਰਿਵਾਰ ਨੂੰ ਗੁੰਮਰਾਹ ਕਰਨ ਲਈ ਐੱਸ. ਆਈ. ਟੀ. ਬਣਾਈ ਹੈ ਤਾਂ ਕਿ ਕਾਂਗਰਸੀਆਂ ਨੂੰ ਬਚਾਇਆ ਜਾ ਸਕੇ, ਜੇਕਰ ਪਰਿਵਾਰ ਅੱਜ ਪੋਸਟਮਾਰਟਮ ਕਰਵਾਉਂਦਾ ਹੈ ਤਾਂ ਪੁਲਸ ਸਵੇਰੇ ਕੇਸ ਦੀ ਫਿਰ ਜਾਂਚ ਲਾ ਕੇ ਉਨ੍ਹਾਂ ਨੂੰ ਨਿਰਦੋਸ਼ ਸਾਬਤ ਕਰ ਦੇਵੇਗੀ।
ਹਾਈ ਕੋਰਟ ’ਚ ਜਾਣ ਪੁਲਸ ਕਮਿਸ਼ਨਰ : ਬੈਂਸ
ਵਿਧਾਇਕ ਬੈਂਸ ਨੇ ਫੋਨ ’ਤੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖਡ਼ਕਾ ਸਕਦੀ ਹੈ ਪਰ ਰਿੰਕਲ ਦੀ ਮਾਂ ਕਾਗਜ਼ਾਂ ’ਤੇ ਦਸਤਖ਼ਤ ਨਹੀਂ ਕਰੇਗੀ। ਅਦਾਲਤ ’ਚ ਜਾ ਕੇ ਪੁਲਸ ਦੱਸੇ ਕਿ ਉਹ ਹੁਣ ਤੱਕ ਕਾਤਲਾਂ ਨੂੰ ਫਡ਼ ਨਹੀਂ ਸਕੀ ਹੈ ਜਿਸ ਕਾਰਨ ਪਰਿਵਾਰ ਵਾਲੇ ਪੋਸਟਮਾਰਟਮ ਕਰਵਾਉਣ ਦੀ ਗੱਲ ਨਹੀਂ ਮੰਨ ਰਹੇ।  ਬੈਂਸ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਸ ਕਮਿਸ਼ਨਰ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਕਾਂਗਰਸੀਆਂ ਦੀ ਨੌਕਰੀ ਕਰ ਰਿਹਾ ਹੈ ਜਿਸ ਕਾਰਨ ਹੁਣ ਤੱਕ ਕਾਂਗਰਸੀ ਕੌਂਸਲਰ ਫਡ਼ਿਆ ਨਹੀਂ ਗਿਆ।


Related News