ਮੀਟਰ ਰੀਡਰ ਨੂੰ ਜ਼ਹਿਰੀਲੀ ਦਵਾਈ ਪਿਲਾਉਣ ਅਤੇ ਕਤਲ ਕਰਨ ਦੇ ਦੋਸ਼ ਵਿਚ 5 ਖਿਲਾਫ ਪਰਚਾ ਦਰਜ

Friday, Apr 20, 2018 - 01:57 AM (IST)

ਮੀਟਰ ਰੀਡਰ ਨੂੰ ਜ਼ਹਿਰੀਲੀ ਦਵਾਈ ਪਿਲਾਉਣ ਅਤੇ ਕਤਲ ਕਰਨ ਦੇ ਦੋਸ਼ ਵਿਚ 5 ਖਿਲਾਫ ਪਰਚਾ ਦਰਜ

ਫ਼ਿਰੋਜ਼ਪੁਰ(ਕੁਮਾਰ)-ਬਿਜਲੀ ਬੋਰਡ ਫਿਰੋਜ਼ਪੁਰ ਦੇ ਲਾਈਨਮੈਨ ਗਿਰਧਾਰੀ ਲਾਲ ਨੂੰ ਕੋਲਡ ਡਿੰ੍ਰਕ ਵਿਚ ਜ਼ਹਿਰੀਲੀ ਚੀਜ਼ ਮਿਲਾ ਕੇ ਪਿਲਾਉਣ ਅਤੇ ਕਥਿਤ ਰੂਪ ਵਿਚ ਕਤਲ ਕਰਨ ਦੇ ਦੋਸ਼ 'ਚ ਪੁਲਸ ਨੇ 5 ਲੋਕਾਂ ਖਿਲਾਫ 302 ਅਤੇ 120 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਜਸਵੀਰ ਸਿੰਘ ਅਤੇ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਨਰੇਸ਼ ਕੁਮਾਰ ਉਰਫ ਬੌਬੀ ਪੁੱਤਰ ਨਿਰੰਜਨ ਦਾਸ ਵਾਸੀ ਗਾਂਧੀ ਨਗਰ ਫਿਰੋਜ਼ਪੁਰ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸਦੇ ਵੱਡੇ ਭਰਾ ਗਿਰਧਾਰੀ ਲਾਲ, ਜੋ ਕਿ ਫਿਰੋਜ਼ਪੁਰ ਸ਼ਹਿਰ ਵਿਚ ਬਿਜਲੀ ਬੋਰਡ ਵਿਭਾਗ ਵਿਚ ਮੀਟਰ ਰੀਡਰ ਸੀ, ਦਾ ਬੀਤੀ ਦੁਪਹਿਰ ਕਰੀਬ ਸਾਢੇ 3 ਵਜੇ ਫੋਨ ਆਇਆ ਕਿ ਅਸ਼ੋਕ ਸ਼ਰਮਾ, ਰਾਜਨ ਸ਼ਰਮਾ, ਲਾਡੀ, ਗੱਪੂ ਅਤੇ ਲਾਡਾ ਨੇ ਉਸ ਨੂੰ ਕੋਲਡ ਡਿੰ੍ਰਕ ਵਿਚ ਮਿਲਾ ਕੇ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਹੈ ਅਤੇ ਉਸਦੀ ਸਿਹਤ ਖਰਾਬ ਹੋ ਗਈ ਹੈ ਅਤੇ ਉਹ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਆ ਗਿਆ ਹੈ, ਤੁਸੀਂ ਜਲਦੀ ਆ ਜਾਓ। ਸ਼ਿਕਾਇਤਕਰਤਾ ਅਨੁਸਾਰ ਉਹ ਆਪਣੇ ਭਤੀਜੇ ਕਰਨ ਦੇ ਨਾਲ ਸਿਵਲ ਹਸਪਤਾਲ ਵਿਚ ਪਹੁੰਚ ਗਿਆ, ਜਿਥੇ ਉਸਦੀ ਖਰਾਬ ਹਾਲਤ ਨੂੰ ਦੇਖ ਕੇ ਉਸ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਹਸਪਤਾਲ ਪਹੁੰਚਦੇ ਹੀ ਗਿਰਧਾਰੀ ਲਾਲ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਪੰਜ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News