ਸ਼ੱਕੀ ਅਗਵਾ ਦਾ ਮਾਮਲਾ ਹੱਤਿਆ ''ਚ ਬਦਲਿਆ
Friday, Mar 02, 2018 - 07:17 AM (IST)

ਬਰੇਟਾ(ਸਿੰਗਲਾ)-ਪਿੰਡ ਕੁਲਰੀਆਂ ਦਾ ਨੌਜਵਾਨ ਜੋ ਕਿ ਕੁਝ ਦਿਨ ਪਹਿਲਾਂ ਗੁੰਮ ਹੋਇਆ ਸੀ ਤੇ ਪੁਲਸ ਵੱਲੋਂ ਕੱਲ ਅਗਵਾ ਦਾ ਕੇਸ ਪਤਨੀ ਸਮੇਤ 5 ਵਿਅਕਤੀਆਂ 'ਤੇ ਦਰਜ ਕੀਤਾ ਗਿਆ ਸੀ, ਸਬੰਧੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਕੁਲਰੀਆਂ ਤੋਂ ਕੁਝ ਦੂਰੀ 'ਤੇ ਪੈਂਦੀ ਭਾਖੜਾ ਨਹਿਰ 'ਚੋਂ ਗੁਰਵਿੰਦਰ ਸਿੰਘ ਗੁਰੀ ਦੀ ਗਲ਼ੀ-ਸੜੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਨੂੰ ਪੋਸਟਮਾਰਟਮ ਲਈ ਬੁਢਲਾਡਾ ਭੇਜ ਦਿੱਤਾ ਗਿਆ ਪਰ ਲਾਸ਼ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਭੇਜਿਆ ਗਿਆ। ਇਸ ਦੌਰਾਨ ਪੁਲਸ ਵੱਲੋਂ ਅਗਵਾ ਦੀਆਂ ਧਾਰਾਵਾਂ ਵਿਚ ਵਾਧਾ ਕਰਦੇ ਹੋਏ ਹੱਤਿਆ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀਆਂ ਧਾਰਾਵਾਂ ਵੀ ਲਾਈਆਂ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।