ਪਤਨੀ ਦੀ ਹੱਤਿਆ ਦੇ ਮਾਮਲੇ ''ਚ ਪਤੀ ਨੂੰ ਉਮਰ ਕੈਦ

06/08/2017 3:46:29 AM

ਜਲੰਧਰ(ਜਤਿੰਦਰ, ਭਾਰਦਵਾਜ)- ਸੈਸ਼ਨ ਜੱਜ ਰਾਜ ਸ਼ੇਖਰ ਅੱਤਰੀ ਦੀ ਅਦਾਲਤ ਵੱਲੋਂ ਪ੍ਰੀਤੀ ਬੱਬਰ ਦੀ ਅੱਗ ਲਾ ਕੇ ਹੱਤਿਆ ਕਰਨ ਦੇ ਮਾਮਲੇ 'ਚ ਉਸ ਦੇ ਪਤੀ ਵਰਿੰਦਰ ਬੱਬਰ ਨਿਵਾਸੀ ਬਲਦੇਵ ਨਗਰ ਬਸਤੀ ਦਾਨਿਸ਼ਮੰਦਾਂ ਜਲੰਧਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ, ਇਕ ਲੱਖ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।  ਇਸ ਮਾਮਲੇ ਵਿਚ ਪ੍ਰੀਤੀ ਬੱਬਰ ਨੇ ਝੁਲਸੀ ਹਾਲਤ ਵਿਚ ਮੈਜਿਸਟ੍ਰੇਟ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਮਰਨ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਉਸ ਦਾ ਪਤੀ ਵਰਿੰਦਰ ਬੱਬਰ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਹੈ ਤੇ ਅੱਜ ਉਸ ਨੇ ਸ਼ਰਾਬ ਪੀ ਕੇ ਨਸ਼ੇ 'ਚ ਮਿੱਟੀ ਦਾ ਤੇਲ ਪਾ ਕੇ ਮੈਨੂੰ ਅੱਗ ਲਾ ਕੇ ਜਲਾਇਆ। ਇਲਾਜ ਦੌਰਾਨ ਕੁਝ ਸਮੇਂ ਬਾਅਦ ਪ੍ਰੀਤੀ ਬੱਬਰ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ ਸੀ। ਇਸ ਸਬੰਧੀ ਪੁਲਸ ਡਵੀਜ਼ਨ ਨੰਬਰ 5 ਨੇ ਵਰਿੰਦਰ ਬੱਬਰ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।


Related News