ਬਟਾਲਾ ''ਚ ਵੱਡੀ ਵਾਰਦਾਤ, ਦਿਨ-ਦਿਹਾੜੇ ਭਰੇ ਬਾਜ਼ਾਰ ''ਚ ਮੌਤ ਦੇ ਘਾਟ ਉਤਾਰਿਆ ਮੁਨੀਮ
Friday, Oct 13, 2017 - 05:56 PM (IST)
ਬਟਾਲਾ (ਸੈਂਡੀ/ਸਾਹਿਲ) : ਸੂਬੇ ਵਿਚ ਗੁੰਡਿਆਂ ਅਤੇ ਲੁਟੇਰਿਆਂ ਦਾ ਕਹਿਰ ਘੱਟਣ ਦਾ ਨਾਮ ਨਹੀਂ ਲੈ ਰਿਹਾ ਅਤੇ ਹਰ ਨਵੀਂ ਸਵੇਰ ਲੁੱਟ ਅਤੇ ਕਤਲੋਗਾਰਤ ਦੀਆਂ ਵਾਰਦਾਤਾਂ ਵਿਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਦੂਜੇ ਦਿਨ ਲਗਾਤਾਰ ਬਟਾਲਾ 'ਚ ਲੁੱਟ ਦੀ ਵਾਰਦਾਤ ਕਰਦਿਆਂ ਲੁਟੇਰਿਆਂ ਨੇ ਨਾ ਸਿਰਫ਼ ਇਕ ਵਿਅਕਤੀ ਕੋਲੋਂ 2 ਲੱਖ ਰੁਪਏ ਲੁੱਟੇ ਬਲਕਿ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ। ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਪਾਲ ਪੁੱਤਰ ਰਾਮ ਚੰਦ ਵਾਸੀ ਪਿੰਡ ਅਵਾਂਖਾ ਜੋ ਕਿ ਇਕ ਪ੍ਰਾਈਵੇਟ ਕੰਪਨੀ 'ਚ ਮੁਨੀਮ ਹੈ। ਉਹ ਸ਼ੁੱਕਰਵਾਰ ਨੂੰ ਬਟਾਲਾ ਸਥਿਤ ਗੁਦਾਮਾ ਵਿਚ ਪੈਸੇ ਦੇਣ ਲਈ ਬਟਾਲਾ ਬਸ ਸਟੈਂਡ ਉੱਤਰਿਆ ਅਤੇ ਜਦੋਂ ਉਹ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਤਾਰਾਗੜ੍ਹ ਅੱਡੇ ਵਿਚ ਪਹੁੰਚਿਆ ਤਾਂ ਅਣਪਛਾਤੇ ਲੁਟੇਰਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਗੋਲੀ ਮਾਰ ਕੇ ਉਸ ਕੋਲੋਂ ਕਰੀਬ 2 ਲੱਖ ਰੁਪਏ ਲੁੱਟ ਲਏ।
ਇਸ ਸੰਬੰਧੀ ਜਦੋਂ ਐੱਸ.ਐੱਚ.ਓ. ਕਿਲਾ ਲਾਲ ਸਿੰਘ ਮੋਹਨ ਲਾਲ ਅਤੇ ਡੀ.ਐਸ. ਪੀ ਰਵਿੰਦਰ ਸ਼ਰਮਾ ਨਾਲ ਗੱਲਬਾਤ ਹੋਈ, ਤਾਂ ਉਨ੍ਹਾਂ ਦੱਸਿਆ ਕਿ ਪੁਲਸ ਇਹ ਪਤਾ ਲਗਾਉਣ ਵਿਚ ਲੱਗੀ ਹੈ ਕਿ ਮ੍ਰਿਤਕ ਬਟਾਲਾ ਬਸ ਸਟੈਂਡ ਤੋਂ ਤਾਰਾਗੜ੍ਹ ਕਿਸ ਚੀਜ਼ ਰਾਹੀਂ ਪਹੁੰਚਿਆ ਅਤੇ ਕਿੰਨ੍ਹਾਂ ਹਾਲਾਤ ਵਿਚ ਲੁਟੇਰਿਆਂ ਨੇ ਉਸ 'ਤੇ ਹਮਲਾ ਕੀਤਾ।
