ਗੁਰੂ ਘਰ ''ਚ ਲੰਗਰ ਛਕਣ ਗਏ ਨੌਜਵਾਨ ਦਾ ਨੁਕੀਲੇ ਹਥਿਆਰ ਨਾਲ ਕਤਲ

Wednesday, Jul 29, 2020 - 06:22 PM (IST)

ਬਰਨਾਲਾ (ਮੱਘਰ ਪੁਰੀ): ਗੁਰੂ ਘਰ 'ਚ ਲੰਗਰ ਛੱਕਣ ਗਏ ਨੌਜਵਾਨ ਦਾ ਨੁਕੀਲੇ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਹਰਨੇਕ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਬਰਨਾਲਾ ਪਿੰਡਾਂ 'ਚ ਘੁੰਮ ਫਿਰ ਕੇ ਐਨਕਾਂ ਵੇਚਣ ਦਾ ਕੰਮ ਕਰਦਾ ਸੀ। ਉਹ ਐਨਕਾਂ ਵੇਚਣ ਲਈ ਬਰਨਾਲਾ ਨੇੜਲੇ ਪਿੰਡ ਬਡਬਰ ਪਹੁੰਚ ਗਿਆ ਅਤੇ ਲੰਗਰ ਖਾਣ ਲਈ ਗੁਰਦੁਆਰਾ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਖੇ ਚਲਾ ਗਿਆ। ਉੱਥੇ ਹੀ ਕਥਿਤ ਤੌਰ 'ਤੇ ਭੰਗ ਦੇ ਨਸ਼ੇ 'ਚ ਧੁੱਤ ਇਕ ਨੌਜਵਾਨ ਦੀਵਾਨ ਸਿੰਘ ਕਾਲਾ ਪੁੱਤਰ ਛੱਜੂ ਸਿੰਘ ਵੀ ਮੌਜੂਦ ਸੀ। ਇਕ ਦਮ ਤੈਸ਼ 'ਚ ਆਏ ਦੀਵਾਨ ਸਿੰਘ ਨੇ ਨੁਕੀਲੇ ਹਥਿਆਰ ਨਾਲ ਹਰਨੇਕ ਸਿੰਘ ਦੇ ਸਿਰ ਤੇ ਕਈ ਵਾਰ ਕਰ ਦਿੱਤੇ ਅਤੇ ਜ਼ਖ਼ਮਾਂ ਦੀ ਤਾਬ ਨਾ ਚੱਲਦਿਆਂ ਹਰਨੇਕ ਸਿੰਘ (40) ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ:  17 ਸਾਲਾ ਕੁੜੀ ਪੜ੍ਹਾਈ ਦੇ ਨਾਲ ਕਰਦੀ ਹੈ ਖੇਤੀ, ਕਿਸਾਨੀ ਹੱਕਾਂ ਲਈ ਜੂਝਣ ਦੇ ਜਜ਼ਬੇ ਨੂੰ ਸਲਾਮ

ਜਦੋ ਕਿ ਇਕ ਹੋਰ ਕਰੀਬ 70 ਵਰਿਆਂ ਦਾ ਬਜੁਰਗ ਮਲੂਕ ਸਿੰਘ ਪੁੱਤਰ ਸੁੰਦਰ ਸਿੰਘ ਹਮਲਾਵਰ ਨੌਜਵਾਨ ਨੂੰ ਰੋਕਣ ਲਈ ਅੱਗੇ ਵਧਿਆ ਤਾਂ ਹਮਲਾਵਰ ਬਜੁਰਗ ਤੇ ਵੀ ਹਥਿਆਰ ਲੈ ਕੇ ਝਪਟ ਪਿਆ। ਜਿਸ ਨਾਲ ਮਲੂਕ ਸਿੰਘ ਵੀ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ। ਮਾਰਤਾ ਮਾਰਤਾ ਦਾ ਰੌਲਾ ਪਾਉਣ ਤੋਂ ਬਾਅਦ ਇਕਠੇ ਹੋਏ ਹੋਰ ਲੋਕਾਂ ਨੇ ਹਮਲਾਵਰ ਨੌਜਵਾਨ ਨੂੰ ਫੜ ਲਿਆ ਤੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਅਤੇ ਦੋਸ਼ੀ ਨੂੰ ਮੌਕੇ ਤੇ ਪਹੁੰਚੀ ਪੁਲਸ ਪਾਰਟੀ ਦੇ ਹਵਾਲੇ ਕਰ ਦਿੱਤਾ।  ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਤਪਾ ਰਵਿੰਦਰ ਸਿੰਘ ,ਐੱਸ.ਐੱਚ. ਥਾਣਾ ਸਦਰ ਬਰਨਾਲਾ ਬਲਜੀਤ ਸਿੰਘ ਢਿੱਲੋਂ, ਏ ਐੱਸ.ਆਈ. ਹਰਦੀਪ ਸਿੰਘ, ਏ.ਐੱਸ.ਆਈ. ਤਰਸੇਮ ਸਿੰਘ ਸਮੇਂ ਮੌਕਾ ਏ ਵਾਰਦਾਤ ਤੇ ਪਹੁੰਚ ਗਏ। ਐੱਸ.ਐੱਚ. ਥਾਣਾ ਸਦਰ ਬਰਨਾਲਾ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਸ ਹੱਤਿਆ ਦੀ ਵਜ੍ਹਾ ਜਾਨਣ ਲਈ ਲਈ ਗਹਿਰਾਈ ਨਾਲ ਜਾਂਚ ਕਰ ਰਹੀ ਹੈ ।ਦੋਸ਼ੀ ਖਿਲਾਫ ਹੱਤਿਆ ਦਾ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਉਸਦੀ ਹਾਲਤਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: 11 ਸਾਲ ਦੇ ਬੱਚੇ ਨੂੰ 20 ਵਾਰ ਬਣਾਇਆ ਹਵਸ ਦਾ ਸ਼ਿਕਾਰ

ਇਹ ਵੀ ਪੜ੍ਹੋ: ਪੜ੍ਹਾਈ ਦੇ ਬੋਝ ਤੋਂ ਪਰੇਸ਼ਾਨ 12ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ


Shyna

Content Editor

Related News