ਪਟਿਆਲਾ ''ਚ ਸ਼ਰਮਸਾਰ ਹੋਏ ਰਿਸ਼ਤੇ, ਸਕੇ ਮਾਮੇ ਦੀ ਕੁੜੀ ਨਾਲ ਬਣੇ ਨਾਜਾਇਜ਼ ਸੰਬੰਧ, ਭਰਾ ਨੂੰ ਦਿੱਤੀ ਦਿਲ ਕੰਬਾਊ ਮੌਤ

03/10/2021 7:32:46 PM

ਪਟਿਆਲਾ/ਘਨੌਰ (ਮਨਦੀਪ ਸਿੰਘ ਜੋਸਨ/ਅਲੀ ਘਨੌਰ) : ਇਕ ਵਾਰ ਫਿਰ ਰਿਸ਼ਤੇ ਤਾਰ-ਤਾਰ ਹੋ ਗਏ ਹਨ। ਲੰਘੀਂ 2 ਮਾਰਚ ਨੂੰ ਪਿੰਡ ਭੱਦਕ ਵਿਖੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਘਨੌਰ ਪੁਲਸ ਨੇ ਸੁਲਝਾਉਂਦਿਆਂ ਇਸਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਤਲ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਅਨੁਜ ਦੇ ਸਗੀ ਭੂਆ ਦੇ ਮੁੰਡੇ ਹਨ। ਅੱਜ ਐੱਸ.ਐੱਸ.ਪੀ. ਪਟਿਆਲਾ ਵਿਕਰਮਜੀਤ ਸਿੰਘ ਦੁੱਗਲ ਨੇ ਡੀ. ਐੱਸ. ਪੀ ਘਨੌਰ ਜਸਵਿੰਦਰ ਟਿਵਾਣਾ ਦੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਸਾਰੇ ਤੱਥਾਂ ਦੀ ਛਾਣਬੀਨ ਕਰਕੇ ਘਨੌਰ ਪੁਲਸ ਨੇ ਇਹ ਕੇਸ 48 ਘੰਟਿਆਂ ਵਿਚ ਸੁਲਝਾ ਦਿੱਤਾ ਹੈ।

ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

ਇੰਝ ਮਿਲੀ ਸੀ ਪੁਲਸ ਨੂੰ ਕਤਲ ਦੀ ਸੂਚਨਾ
ਐੱਸ.ਐੱਸ.ਪੀ. ਦੁੱਗਲ ਨੇ ਦੱਸਿਆ ਕਿ 2 ਮਾਰਚ ਨੂੰ ਸਾਬਕਾ ਸਰਪੰਚ ਅਮਰਜੀਤ ਸਿੰਘ ਵਾਸੀ ਪਿੰਡ ਭੱਦਕ ਦਾ ਟੈਲੀਫੋਨ ਥਾਣਾ ਖੇੜੀ ਗੰਡਿਆਂ (ਹਲਕਾ ਘਨੌਰ) ਪੁਲਸ ਪਾਸ ਆਇਆ ਸੀ ਕਿ ਇਕ ਨੌਜਵਾਨ ਲੜਕੇ ਦੀ ਖੂਨ ਨਾਲ ਲਿਬੜੀ ਹੋਈ ਲਾਸ਼ ਸੜਕ ਦੇ ਕਿਨਾਰੇ ਛੱਪੜ ਵਿਚ ਪਈ ਹੈ, ਜਿਸ 'ਤੇ ਜਸਵਿੰਦਰ ਸਿੰਘ ਟਿਵਾਣਾ ਡੀ.ਐੱਸ.ਪੀ. ਸਰਕਲ ਘਨੌਰ ਅਤੇ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆਂ ਸਮੇਤ ਪੁਲਸ ਪਾਰਟੀ ਨੇ ਮੌਕਾ 'ਕੇ ਪਹੁੰਚ ਕੇ ਮੌਕੇ 'ਤੇ ਜਾਂਚ-ਪੜਤਾਲ ਕੀਤੀ। ਉਨ੍ਹਾਂ ਨਾਮਾਲੂਮ ਲਾਸ਼ ਦੀ ਸ਼ਨਾਖਤ ਕਰਨ ਲਈ ਵੱਖ-ਵੱਖ ਪੁਲਸ ਪਾਰਟੀਆਂ ਬਣਾਈਆਂ ਗਈਆਂ। ਜੋ ਮ੍ਰਿਤਕ ਦੇ ਵਾਰਸਾਂ ਦਾ ਪਤਾ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਮੌਕੇ 'ਤੇ ਬੁਲਾਇਆ ਗਿਆ, ਮ੍ਰਿਤਕ ਦੇ ਪਿਤਾ ਕੱਲੂ ਸ਼ਰਮਾ ਨੇ ਲਾਸ਼ ਦੀ ਸ਼ਨਾਖਤ ਕਰਦੇ ਹੋਏ ਦੱਸਿਆ ਕਿ ਇਹ ਉਸ ਦਾ ਲੜਕਾ ਹੈ, ਜਿਸ ਦਾ ਨਾਮ ਅਨੁਜ ਹੈ ਅਤੇ ਉਮਰ 14 ਸਾਲ ਹੈ। ਉਸ ਨੇ ਦੱਸਿਆ ਕਿ ਉਹ ਪਿੰਡ ਗਾਂਵ ਜਿਰਾਉ (ਉੱਤਰਪ੍ਰਦੇਸ਼) ਦੇ ਰਹਿਣ ਵਾਲੇ ਹਨ ਹੁਣ ਤਰਲੋਕ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਕਲੋਨੀ ਰਾਜਪੁਰਾ ਦੇ ਮਕਾਨ ਵਿਚ ਬਤੌਰ ਕਿਰਾਏਦਾਰ ਰਹਿ ਰਹੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ

ਕਾਤਲ ਦੇ ਸਨ ਮ੍ਰਿਤਕ ਅਨੁਜ ਦੀ ਭੈਣ ਨਾਲ ਸਬੰਧ
ਇਨ੍ਹਾਂ ਦੋਵੇਂ ਕਾਤਲਾਂ ਨੂੰ ਘਨੌਰ ਪੁਲਸ ਨੇ ਸੈਦਖੇੜੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਮ੍ਰਿਤਕ ਅਨੁਜ ਦੀ ਭੂਆ ਦੇ ਲੜਕੇ ਹਨ, ਅਰਸਾ ਕਰੀਬ 2 ਸਾਲ ਪਹਿਲਾਂ ਸ਼ਾਮੂ ਦੇ ਆਪਣੇ ਮਾਮੇ ਦੀ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ ਸਨ ਜੋ ਅਕਸਰ ਇਕ ਦੂਜੇ ਨੂੰ ਮਿਲਦੇ ਰਹਿੰਦੇ ਸਨ। ਇਕ ਦਿਨ ਮ੍ਰਿਤਕ ਅਨੁਜ ਨੇ ਆਪਣੀ ਭੈਣ ਅਤੇ ਅਪਣੇ ਮਾਮੇ ਦੇ ਲੜਕੇ ਨੂੰ ਇਤਰਾਜ਼ਯੋਗ ਹਾਲਤ ਵਿਚ ਵੇਖ ਲਿਆ ਸੀ, ਜਿਸ ਬਾਰੇ ਉਸ ਨੇ ਮਾਤਾ-ਪਿਤਾ ਨੂੰ ਦੱਸ ਦਿੱਤਾ ਸੀ ਅਤੇ ਇਸ ਸਬੰਧੀ ਮ੍ਰਿਤਕ ਦੀ ਮਾਤਾ ਸੀਤਾ ਪਤਨੀ ਕੱਲੂ ਵੱਲੋਂ ਥਾਣਾ ਸਿਟੀ ਰਾਜਪੁਰਾ ਵਿਖੇ ਇਕ ਦਰਖਾਸਤ ਸ਼ਾਮੂ ਖ਼ਿਲਾਫ਼ ਦਿੱਤੀ ਸੀ। ਜੋ ਬਾਅਦ ਵਿਚ ਦੋਵਾਂ ਧਿਰਾਂ ਦਾ ਆਪਸ ਵਿਚ ਫ਼ੈਸਲਾ ਹੋ ਗਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੱਚਿਆਂ ਨੂੰ ਕਤਲ ਕਰਨ ਵਾਲੇ ਕਾਤਲ ਦੀ ਪੋਸਟਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਬਦਨਾਮੀ ਹੋਣ ਕਾਰਨ ਆਪਣੇ ਭਰਾ ਅਨੁਜ ਨੂੰ ਮਾਰਨ ਦੀ ਬਣਾਈ ਸੀ ਯੋਜਨਾ
ਐੱਸ.ਐੱਸ.ਪੀ. ਦੁੱਗਲ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਪੁੱਛਗਿਛ ਦੌਰਾਨ ਸ਼ਾਮੂ ਨੇ ਦੱਸਿਆ ਕਿ ਉੱਕਤ ਘਟਨਾ ਤੋਂ ਬਾਅਦ ਅਨੁਜ ਉਸ ਦੀ ਸਾਰੇ ਰਿਸ਼ਤੇਦਾਰਾਂ ਵਿਚ ਬਦਨਾਮੀ ਕਰਨ ਲੱਗ ਪਿਆ ਸੀ। ਜਿਸ ਕਰਕੇ ਉਸ ਨੂੰ ਬਹੁਤ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਰਕੇ ਉਸ ਨੇ ਅਨੁਜ ਨੂੰ ਕਤਲ ਕਰਨ ਦੀ ਆਪਣੇ ਭਰਾ ਵਿਜੈ ਕੁਮਾਰ ਨਾਲ ਯੋਜਨਾ ਬਣਾਈ। ਗਿਣੀ ਮਿੱਥੀ ਯੋਜਨਾ ਬੀਤੀ 1 ਮਾਰਚ ਨੂੰ ਸ਼ਾਮ ਵਕਤ ਕਰੀਬ 9:30 ਵਜੇ ਮ੍ਰਿਤਕ ਅਨੁਜ ਨੂੰ ਸ਼ਰਾਬ ਪੀਣ ਦੇ ਬਹਾਨੇ ਨਾਲ ਵਿਜੈ ਕੁਮਾਰ ਆਪਣੇ ਸਾਈਕਲ ਤੇ ਬਿਠਾ ਕੇ ਭੱਦਕ ਤੋਂ ਸੈਦਖੇੜੀ ਲਿੰਕ ਸੜਕ 'ਤੇ ਲੈ ਆਇਆ ਸੀ, ਜਿੱਥੇ ਸ਼ਾਮੂ ਪਹਿਲਾਂ ਹੀ ਮੌਜੂਦ ਸੀ। ਸ਼ਾਮੂ, ਵਿਜੈ ਕੁਮਾਰ ਅਤੇ ਮ੍ਰਿਤਕ ਅਨੁਜ ਨੇ ਉੱਥੇ ਪੁਲੀ ਉੱਪਰ ਬੈਠ ਕੇ ਸ਼ਰਾਬ ਪੀਤੀ ਅਤੇ ਬਾਅਦ ਵਿਚ ਸ਼ਾਮੂ ਨੇ ਅਨੁਜ ਨੂੰ ਪਿੱਛੇ ਦੀ ਵਾਲਾਂ ਤੋਂ ਫੜ ਲਿਆ ਅਤੇ ਵਿਜੈ ਕੁਮਾਰ ਨੇ ਚਾਕੂ ਮਾਰ-ਮਾਰ ਕੇ ਅਨੁਜ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਹਾਂ ਨੇ ਉਸ ਦੀ ਲਾਸ਼ ਖਿੱਚ ਕੇ ਛੱਪੜ ਵਿੱਚ ਸੁੱਟ ਦਿੱਤੀ। ਅਨੁਜ ਦੇ ਬੇਰਹਿਮੀ ਨਾਲ ਕੀਤੇ ਕਤਲ ਵਿੱਚ ਵਰਤਿਆ ਗਿਆ ਚਾਕੂ ਅਤੇ ਸਾਈਕਲ ਦੋਸ਼ੀਆਂ ਪਾਸੋਂ ਬਰਾਮਦ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਈ. ਡੀ. ਵਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਐਲਾਨ

ਮ੍ਰਿਤਕ ਦੇ ਅਨੁਜ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਹੋਇਆ ਸੀ ਕਤਲ ਦਾ ਮਾਮਲਾ ਦਰਜ
ਐੱਸ.ਐੱਸ.ਪੀ. ਦੁੱਗਲ ਨੇ ਦੱਸਿਆ ਕਿ ਮ੍ਰਿਤਕ ਅਨੁਜ ਦੇ ਪਿਤਾ ਕੱਲੂ ਸ਼ਰਮਾ ਦੇ ਬਿਆਨਾਂ 'ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜੋ ਦੌਰਾਨੇ ਤਫਤੀਸ਼ ਥਾਣਾ ਖੇੜੀ ਗੰਡਿਆਂ ਦੀ ਪੁਲਸ ਪਾਰਟੀ ਨੇ ਬਹੁਤ ਮਿਹਨਤ ਮੁਸ਼ੱਕਤ ਨਾਲ 48 ਘੰਟਿਆਂ ਦੇ ਅੰਦਰ-ਅੰਦਰ ਅਨੁਜ ਦਾ ਕਤਲ ਕਰਨ ਵਾਲੇ ਵਿਅਕਤੀਆਂ ਦਾ ਸੁਰਾਗ ਲਾ ਕੇ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਦੇ ਨਾਮ ਸ਼ਾਮੂ ਸ਼ਰਮਾ ਅਤੇ ਬੱਬਲੂ ਮਾ ਉਰਫ ਵਿਜੈ ਪੁੱਤਰਾਨ ਬੁੱਧਪਾਲ ਵਾਸੀਆਨ ਪਿੰਡ ਕਾਂਸਪੁਰ ਥਾਣਾ ਦੱਤਾਗੰਜ ਜ਼ਿਲ੍ਹਾ ਬਦਾਉ (ਉੱਤਰਪ੍ਰਦੇਸ਼) ਹਾਲ ਅਬਾਦ ਨੇੜੇ ਰੇਲਵੇ ਫਾਟਕ ਧਮੋਲੀ ਰਾਜਪੁਰਾ ਹਨ।

ਇਹ ਵੀ ਪੜ੍ਹੋ : ਲਾਪਤਾ ਹੋਇਆ ਮੁੰਡਾ, ਲਾਸ਼ ਵੀ ਮਿਲ ਗਈ, ਫਿਰ ਵੀ ਪੈਸੇ ਮੰਗਦਾ ਰਿਹਾ ਸ਼ਾਤਰ ਵਿਅਕਤੀ


Gurminder Singh

Content Editor

Related News