ਵਾਰਡ ਨੰਬਰ 11 'ਚ ਕਾਂਗਰਸੀ ਹੋਏ ਕਾਂਗਰਸ ਦੇ ਖਿਲਾਫ
Wednesday, Dec 06, 2017 - 12:54 PM (IST)
ਜਲੰਧਰ (ਮਹੇਸ਼)— ਕਾਂਗਰਸੀਆਂ ਦੀਆਂ ਟਿਕਟਾਂ ਦਾ ਐਲਾਨ ਹੁੰਦਿਆਂ ਹੀ ਕਾਂਗਰਸ ਪਾਰਟੀ ਦੇ ਆਪਣੇ ਹੀ ਨੇਤਾਵਾਂ ਅਤੇ ਵਰਕਰਾਂ ਨੇ ਪਾਰਟੀ ਖਿਲਾਫ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਵਾਰਡ ਨੰ. 11 ਦੇ ਇਲਾਕੇ ਬੜਿੰਗ 'ਚ ਮੰਗਲਵਾਰ ਦੇਰ ਸ਼ਾਮ ਕਾਂਗਰਸ ਦੇ ਸੀਨੀਅਰ ਨੇਤਾ ਸੁਰਿੰਦਰ ਸਿੰਘ ਭਿੱਤਾ (ਬੜਿੰਗ) ਦੀ ਅਗਵਾਈ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦੇ ਵਾਰਡ ਤੋਂ ਮਨੋਜ ਕੁਮਾਰ ਮਨੂੰ ਦੀ ਪਤਨੀ ਪ੍ਰਵੀਨਾ ਸ਼ਰਮਾ ਨੂੰ ਕਾਂਗਰਸ ਦੀ ਟਿਕਟ ਦੇਣ ਦਾ ਵੱਡਾ ਵਿਰੋਧ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਖਿਲਾਫ ਭੜਾਸ ਕੱਢਦਿਆਂ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਵਿਧਾਇਕ ਨੇ ਪ੍ਰਵੀਨਾ ਸ਼ਰਮਾ ਨੂੰ ਟਿਕਟ ਦੇ ਕੇ ਇਲਾਕੇ ਦੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ, ਜਿਸ ਦਾ ਉਨ੍ਹਾਂ ਨੂੰ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਸੁਰਿੰਦਰ ਸਿੰਘ ਭਿੱਤਾ ਸਮੇਤ ਸਾਰੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਉਹ ਵਾਰਡ ਨੰਬਰ 11 ਤੋਂ ਦਿੱਤੇ ਗਏ ਉਮੀਦਵਾਰ ਦਾ ਡਟ ਕੇ ਵਿਰੋਧ ਕਰਨਗੇ। ਉਸ ਨੂੰ ਕਿਸੇ ਵੀ ਹਾਲਤ 'ਚ ਜਿੱਤਣ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਹਰਜੀਤ ਸਿੰਘ ਹੈਪੀ ਮਿਨਹਾਸ, ਰਾਜਿੰਦਰ, ਸ਼ਿਵਮ ਸ਼ਰਮਾ, ਡਾਇਰੈਕਟਰ ਸੰਦੀਪ ਸਿੰਘ, ਮਨੋਜ ਧਨਵਾਲ, ਹਰਜਿੰਦਰ ਸਿੰਘ ਰੰਧਾਵਾ, ਮਨੂੰ ਮਲਹੋਤਰਾ, ਬਲਜਿੰਦਰ ਸਿੰਘ ਬਿੰਦਾ ਆਦਿ ਮੁੱਖ ਤੌਰ 'ਤੇ ਮੌਜੂਦ ਸਨ। ਸਾਰਿਆਂ ਨੇ ਇਕਜੁੱਟਤਾ ਨਾਲ ਚੋਣਾਂ ਦਾ ਬਾਈਕਾਟ ਕਰਨ ਦੀ ਸਾਫ ਸ਼ਬਦਾਂ 'ਚ ਵਿਧਾਇਕ ਰਾਜਿੰਦਰ ਬੇਰੀ ਨੂੰ ਚਿਤਾਵਨੀ ਦੇ ਦਿੱਤੀ ਹੈ।
