ਪੰਜਾਬ ''ਚ ''ਨਗਰ ਕੌਂਸਲ'' ਚੋਣਾਂ ਤੋਂ ਪਹਿਲਾਂ ਹੀ ''ਬਾਈਕਾਟ'' ਸ਼ੁਰੂ, ਲੋਕਾਂ ਨੇ ਮੁਹੱਲੇ ਦੇ ਬਾਹਰ ਲਾਇਆ ''ਬੈਨਰ''

Wednesday, Jan 13, 2021 - 02:35 PM (IST)

ਪੰਜਾਬ ''ਚ ''ਨਗਰ ਕੌਂਸਲ'' ਚੋਣਾਂ ਤੋਂ ਪਹਿਲਾਂ ਹੀ ''ਬਾਈਕਾਟ'' ਸ਼ੁਰੂ, ਲੋਕਾਂ ਨੇ ਮੁਹੱਲੇ ਦੇ ਬਾਹਰ ਲਾਇਆ ''ਬੈਨਰ''

ਨਾਭਾ (ਰਾਹੁਲ) : ਪੰਜਾਬ 'ਚ ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਪਰ ਚੋਣਾਂ ਦਾ ਰਸਮੀਂ ਐਲਾਨ ਹੋਣਾ ਅਜੇ ਬਾਕੀ ਹੈ। ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਤਾਜ਼ਾ ਮਿਸਾਲ ਨਾਭਾ ਵਿਖੇ ਦੇਖਣ ਨੂੰ ਮਿਲੀ। ਇੱਥੇ ਵਾਰਡ ਨੰਬਰ-23 ਦੇ ਵਾਸੀਆਂ ਵੱਲੋਂ ਆਪਣੇ ਮੁਹੱਲੇ ਦੇ ਬਾਹਰ ਬੈਨਰ ਲਗਾ ਦਿੱਤਾ ਗਿਆ ਹੈ ਕਿ ਕਿਸੇ ਵੀ ਪਾਰਟੀ ਦਾ ਉਮੀਦਵਾਰ ਉਨ੍ਹਾਂ ਤੋਂ ਵੋਟ ਲੈਣ ਨਾ ਆਵੇ।

ਇਹ ਵੀ ਪੜ੍ਹੋ : ਲੋਹੜੀ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਸਿਲੰਡਰ ਦੇ ਧਮਾਕੇ ਕਾਰਨ ਨੌਜਵਾਨ ਦੇ ਸਰੀਰ ਦੇ ਉੱਡੇ ਚੀਥੜੇ

ਇਹ ਫ਼ੈਸਲਾ ਮੁਹੱਲਾ ਵਾਸੀਆਂ ਨੇ ਇਸ ਲਈ ਲਿਆ ਹੈ ਕਿਉਂਕਿ ਉਨ੍ਹਾਂ ਦੇ ਮੁਹੱਲੇ ਦੀਆਂ ਸੜਕਾਂ ਅਤੇ ਗਲੀਆਂ ਪਿਛਲੇ 20 ਸਾਲਾਂ ਤੋਂ ਨਹੀਂ ਬਣੀਆਂ, ਜਿਸ ਕਰਕੇ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਮੁਹੱਲੇ ਦੀਆਂ ਬੀਬੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਮੁਹੱਲੇ ਦੀਆਂ ਗਲੀਆਂ-ਨਾਲੀਆਂ ਨਹੀਂ ਬਣਦੀਆਂ, ਅਸੀਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਮੁਹੱਲੇ 'ਚ ਵੜਨ ਨਹੀਂ ਦੇਵਾਂਗੇ ਅਤੇ ਅਸੀਂ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਵੀ ਨਹੀਂ ਪਾਵਾਂਗੇ।

ਇਹ ਵੀ ਪੜ੍ਹੋ : '26 ਜਨਵਰੀ' ਦਾ ਪ੍ਰੋਗਰਾਮ ਜਾਰੀ, ਜਾਣੋ ਕਿਹੜਾ ਆਗੂ ਕਿੱਥੇ ਲਹਿਰਾਵੇਗਾ 'ਤਿਰੰਗਾ'

ਮੁਹੱਲਾ ਵਾਸੀਆਂ ਨੇ ਕਿਹਾ ਕਿ ਮੁਹੱਲੇ ਦੀਆਂ ਗਲੀਆਂ-ਨਾਲੀਆਂ ਬਣਾਉਣ ਵਾਸਤੇ ਉੱਚ ਅਧਿਕਾਰੀਆਂ ਅਤੇ ਕੈਬਨਿਟ ਮੰਤਰੀ ਨੂੰ ਉਹ ਕਈ ਵਾਰ ਮਿਲ ਚੁੱਕੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਭਰੋਸਾ ਹੀ ਦੇ ਦਿੱਤਾ ਜਾਂਦਾ ਹੈ, ਜਦੋਂ ਕਿ ਕੰਮ ਨਹੀਂ ਕਰਵਾਇਆ ਜਾਂਦਾ।

ਇਹ ਵੀ ਪੜ੍ਹੋ : ਫ਼ੌਜੀ ਬਣਨ ਦੇ ਇਛੁੱਕ ਨੌਜਵਾਨਾਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਨੂੰ ਸ਼ੁਰੂ ਹੋਵੇਗੀ ਭਰਤੀ

ਲੋਕਾਂ ਨੇ ਦੱਸਿਆ ਕਿ ਇੱਥੋਂ ਤੱਕ ਮੁਹੱਲੇ 'ਚ ਲੱਗੀਆਂ ਸਟਰੀਟ ਲਾਈਟਾਂ ਵੀ ਸਮਾਜ ਸੇਵੀ ਵੱਲੋਂ ਲਗਾਈਆਂ ਗਈਆਂ ਹਨ ਪਰ ਨਗਰ ਕੌਂਸਲ ਵੱਲੋਂ ਨਾ ਹੀ ਸਾਡੇ ਸਟਰੀਟ ਲਾਈਟਾਂ ਲਾਈਆਂ ਗਈਆਂ ਅਤੇ ਨਾ ਹੀ ਕੋਈ ਸਫ਼ਾਈ ਸੇਵਕ ਇੱਥੇ ਲਗਾਇਆ ਗਿਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।  
ਨੋਟ : ਪੰਜਾਬ ਦੇ ਲੋਕਾਂ ਵੱਲੋਂ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕਰਨ ਸਬੰਧੀ ਦਿਓ ਰਾਏ


author

Babita

Content Editor

Related News