ਨਗਰ ਕੌਂਸਲ ਧਰਮਕੋਟ ਦਾ ਅਨੋਖਾ ਉਪਰਾਲਾ, ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਹ ਸਹੂਲਤਾਂ
Saturday, Apr 18, 2020 - 02:42 PM (IST)
ਧਰਮਕੋਟ (ਸਤੀਸ਼): ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਧਰਮਕੋਟ ਵਿਖੇ ਮੁਫਤ ਡਿਸਪੈਂਸਰੀ ਖੋਲ੍ਹੀ ਗਈ ਹੈ, ਜਿਸ 'ਚ ਮਾਹਰ ਡਾਕਟਰ ਵਲੋਂ ਰੋਜ਼ਾਨਾ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈ ਭੇਂਟ ਕੀਤੀ ਜਾ ਰਹੀ ਹੈ। ਇਸ ਮੁਫਤ ਡਿਸਪੈਂਸਰੀ ਦਾ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਹੀ ਨਹੀਂ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਵੀ ਲਾਭ
ਉਠਾ ਰਹੇ ਹਨ।
ਇਸ ਡਿਸਪੈਂਸਰੀ ਲਈ ਅੱਜ ਧਰਮਕੋਟ ਦੇ ਪ੍ਰਮੁੱਖ ਸਮਾਜ ਸੇਵੀ ਸੁਰਿੰਦਰ ਕੁਮਾਰ ਨੌਰੀਆ ਫਰੈਂਡਜ਼ ਮੈਡੀਕਲ ਹਾਲ ਵੱਲੋਂ ਮੁਫ਼ਤ ਦਵਾਈਆਂ ਭੇਟ ਕੀਤੀਆਂ ਗਈਆਂ। ਇਸ ਮੌਕੇ 'ਤੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਨੌਰੀਆ ਪਰਿਵਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਇਸ ਲਈ ਸ੍ਰੀ ਸੁਰਿੰਦਰ ਕੁਮਾਰ ਨੌਹਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਦਾਨੀ ਵਿਅਕਤੀਆਂ ਦੇ ਸਹਾਰੇ ਹੀ ਜਿੱਥੇ ਸ਼ਹਿਰ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਲੰਗਰ ਚੱਲ ਰਿਹਾ ਹੈ। ਉੱਥੇ ਹੀ ਇਹ ਡਿਸਪੈਂਸਰੀ ਵੀ ਇਨ੍ਹਾਂ ਦਾਨੀ ਵਿਅਕਤੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ।
ਪ੍ਰਧਾਨ ਬੰਟੀ ਨੇ ਕਿਹਾ ਕਿ ਇਹ ਡਿਸਪੈਂਸਰੀ ਦੀ ਸਹੂਲਤ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਤੇ ਬਲਰਾਜ ਮੋਹਨ ਥਾਣਾ ਮੁਖੀ ਧਰਮਕੋਟ, ਲਖਵਿੰਦਰ ਸਿੰਘ ਸੀ.ਆਈ.ਏ. ਸਟਾਫ,ਗੁਰਪਿੰਦਰ ਸਿੰਘ ਚਾਹਲ ਕੌਂਸਲਰ, ਡਿਸਪੈਂਸਰੀ ਦੇ ਇੰਚਾਰਜ ਡਾ.ਸੁਖਦੇਵ ਸਿੰਘ ਤੇ ਹੋਰ ਹਾਜ਼ਰ ਸਨ। ਇੱਥੇ ਦੱਸਣਯੋਗ ਹੈ ਕਿ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਜਿੱਥੇ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ ਪਿਛਲੇ 23 ਮਾਰਚ ਤੋਂ ਸ਼ਹਿਰ ਦੇ ਗਰੀਬ ਤੇ ਲੋੜਵੰਦ ਲੋਕਾਂ ਲਈ ਤਕਰੀਬਨ ਚਾਰ ਤੋਂ ਪੰਜ ਹਜ਼ਾਰ ਵਿਅਕਤੀਆਂ ਲਈ ਰੋਜ਼ਾਨਾ ਮੁਫਤ ਲੰਗਰ ਵੱਖ-ਵੱਖ ਖੇਤਰਾਂ ਵਿੱਚ ਸ਼ਹਿਰ ਦੇ ਵੰਡਿਆ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਵਲੋਂ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਦੇ ਚੱਲਦਿਆਂ ਅਤੇ ਪੰਜਾਬ 'ਚ ਲੱਗੇ ਕਰਫਿਊ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਉਨ੍ਹਾਂ ਗਰੀਬ ਬਸਤੀਆਂ 'ਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਪਣੇ ਵੱਲੋਂ ਨਗਰ ਕੌਂਸਲ ਧਰਮਕੋਟ 'ਚ ਮੁਫਤ ਡਿਸਪੈਂਸਰੀ ਖੋਲ੍ਹੀ ਗਈ ਹੈ। ਜਿਸ ਦੌਰਾਨ ਰੋਜ਼ਾਨਾ 200 ਤੋਂ ਵੱਧ ਮਰੀਜ਼ ਇਸ ਦਾ ਲਾਭ ਉਠਾ ਰਹੇ ਹਨ। ਇਸ ਡਿਸਪੈਂਸਰੀ ਦੌਰਾਨ ਸ਼ਹਿਰ ਦੇ ਪ੍ਰਮੁੱਖ ਡਾ. ਸੁਖਦੇਵ ਸਿੰਘ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਉਥੇ ਹੀ ਸ਼ਹਿਰ ਨਿਵਾਸੀਆਂ ਵਲੋਂ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਬੰਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।