NGT ਦਾ ਨਿਰਦੇਸ਼ : ਨਗਰ ਨਿਗਮ ਨੂੰ ਕਰਨਾ ਹੋਵੇਗਾ ਡੰਪ ਦੇ ਨੇੜੇ ਰਹਿ ਰਹੇ ਝੁੱਗੀ ਵਾਲਿਆਂ ਦੇ ਪੁਰਨਵਾਸ ਦਾ ਇੰਤਜ਼ਾਮ

08/01/2022 3:00:03 PM

ਲੁਧਿਆਣਾ (ਹਿਤੇਸ਼): ਮਹਾਨਗਰ ’ਚ ਸਾਲਿਡ ਵੈਸਟ ਮੈਨੇਜਮੈਂਟ ਨਿਯਮਾਂ ਦਾ ਪਾਲਣ ਨਾ ਹੋਣ ਨੂੰ ਲੈ ਕੇ ਜਿਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ 100 ਕਰੋੜ ਦਾ ਜੁਰਮਾਨਾ ਲਾਉਣ ਦੀ ਕਾਰਵਾਈ ਕੀਤੀ ਗਈ ਉਥੇ ਨਗਰ ਨਿਗਮ ਨੂੰ ਤਾਜਪੁਰ ਰੋਡ ਸਥਿਤ ਡੰਪ ਨੇੜੇ ਰਹਿ ਰਹੇ ਝੁੱਗੀ ਵਾਲਿਆਂ ਦੇ ਪੁਨਰਵਾਸ ਦਾ ਇੰਤਜ਼ਾਮ ਕਰਨਦੇ ਨਿਰਦੇਸ਼ ਦਿੱਤੇ ਗਏ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਅਪ੍ਰੈਲ ਦੌਰਾਨ ਡੰਪ ਦੇ ਨੇੜੇ ਸਥਿਤ ਝੁੱਗੀ ’ਚ ਅੱਗ ਲੱਗਣ ਦੀ ਵਜ੍ਹਾ ਨਾਲ ਇਕਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਚੀਫ ਸਕੱਤਰ ਤੋਂ ਰਿਪੋਰਟ ਮੰਗਣ ਦੇ ਇਲਾਵਾ ਐੱਨ. ਜੀ. ਟੀ. ਵੱਲੋਂ ਮਾਨੀਟਰਿੰਗ ਕਮੇਟੀ ਨੂੰ ਸਾਈਟ ਵਿਜ਼ਟ ਕਰਨ ਦੇ ਲਈ ਭੇਜਿਆ ਗਿਆ, ਜਿਨ੍ਹਾਂ ਵੱਲੋਂ ਦਿੱਤੀ ਗਈ ਰਿਪੋਰਟ ਵਿਚ ਡੰਪ ’ਤੇ ਸਾਲਾਂ ਤੋਂ ਜਮ੍ਹਾ ਕੂੜੇ ਦੀ ਪ੍ਰੋਸੈਸਿੰਗ ਨਾ ਹੋਣ ਲਈ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜਿਸ ਦੇ ਮੱਦੇਨਜ਼ਰ ਐੱਨ. ਜੀ. ਟੀ. ਵੱਲੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਮੁਆਵਜ਼ਾ ਦੇਣ ਤੋਂ ਇਲਾਵਾ ਸਾਲਿਡ ਵੇਸਟ ਮੈਨੇਜਮੈਂਟ ’ਤੇ ਖਰਚ ਕਰਨ ਦੇ ਲਈ ਨਗਰ ਨਿਗਮ ਨੂੰ 100 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਸਬੰਧੀ ਆਰਡਰ ਵਿਚ ਡੰਪ ਦੇ ਨੇੜੇ ਰਹਿ ਰਹੇ ਝੁੱਗੀ ਵਾਲਿਆਂ ਦੇ ਪੁਨਰਵਾਸ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਵੀ ਨਗਰ ਨਿਗਮ ਨੂੰ ਸੌਂਪੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ, ਪਾਜ਼ੇਟਿਵਟੀ ਦਰ ਵਧ ਕੇ 4.68 ਫੀਸਦੀ ਹੋਈ

ਇਹ ਦੱਸੀ ਗਈ ਹੈ ਵਜ੍ਹਾ
ਐੱਨ. ਜੀ. ਟੀ. ਦੀ ਮਾਨੀਟਰਿਗ ਕਮੇਟੀ ਵਲੋਂ ਦਿੱਤੀ ਗਈ ਰਿਪੋਰਟ ਮੁਤਾਬਕ ਝੁੱਗੀ ਵਾਲਿਆਂ ’ਚ ਜ਼ਿਆਦਾਤਰ ਕੂੜਾ ਚੁਗਣ ਵਾਲੇ ਲੋਕ ਹਨ, ਜਿਨ੍ਹਾਂ ਕੋਲ ਬਿਜਲੀ-ਪਾਣੀ ਦੀ ਸੁਵਿਧਾ ਨਹੀਂ ਹੈ ਅਤੇ ਜਿਸ ਜਗ੍ਹਾ ਰਹਿ ਰਹੇ ਹਨ ਉਹ ਝੁੱਗੀਆਂ ਸੁਕੇ ਘਾਹ ਅਤੇ ਤਿਰਪਾਲ ਦੀਆਂ ਬਣੀਆਂ ਹਨ। ਉਥੇ ਭਾਰੀ ਮਾਤਰਾ ਵਿਚ ਵਿਚ ਪਲਾਸਟਿਕ ਅਤੇ ਹੋਰ ਜਲਣਸ਼ੀਲ ਮਟੀਰੀਅਲ ਹੋਣ ਦੀ ਵਜ੍ਹਾ ਨਾਲ ਅੱਗ ਦੀ ਛੋਟੀ ਜਿਹੀ ਚਿੰਗਾਰੀ ਆਉਣ ’ਤੇ ਵੀ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਇਹ ਵੀ ਦਿੱਤੇ ਗਏ ਨਿਰਦੇਸ਼ :
► ਡੰਪ ਦੇ ਨੇੜੇ ਕਰਨੀ ਹੋਵੇਗੀ 10 ਫੁੱਟ ਉਚੀ ਦੀਵਾਰ
► ਵਾਹਨਾਂ ਦੀ ਆਵਾਜਾਈ ਦੇ ਲਈ ਛੱਡਿਆ ਜਾਵੇ 30 ਫੁਟ ਰਸਤਾ
► ਕੂੜੇ ਦੇ ਢੇਰਾਂ ਦੀ ਉਚਾਈ 20 ਤੋਂ ਘਟਾ 7 ਫੁਟ ਕਰਨੀ ਹੋਵੇਗੀ
► ਝੁੱਗੀਆਂ ਦੇ ਨੇੜੇ ਹੋਣੀਆਂ ਚਾਹੀਦੀਆਂ ਸਟ੍ਰੀਟ ਲਾਈਟਾਂ ਦੀ ਵਿਵਸਥਾ
► ਝੁੱਗੀਆਂ ਨੂੰ ਟੀਨ ਦੇ ਸ਼ੈਡ ਜਾਂ ਕਿਸੇ ਹੋਰ ਮਟੀਰੀਅਲ ਨਾਲ ਬਣਾਇਆ ਜਾਵੇ
► ਕੂੜਾ ਚੁਗਣ ਦਾ ਕੰਮ ਦਿਨ ਵਿਚ ਹੀ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਹੁਣ ਮੋਗਾ ਪੁਲਸ ਦੀ ਕਸਟਡੀ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ, ਮਿਲਿਆ 10 ਦਿਨ ਦਾ ਰਿਮਾਂਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News