ਲੁਧਿਆਣਾ ਦੀਆਂ ਡਾਇੰਗ ਯੂਨਿਟਾਂ 'ਤੇ ਲਟਕੀ ਸੀਵਰੇਜ ਕੁਨੈਕਸ਼ਨ ਕੱਟਣ ਦੀ ਤਲਵਾਰ, ਜਾਣੋ ਪੂਰਾ ਮਾਮਲਾ
Monday, Oct 30, 2023 - 12:02 PM (IST)
ਲੁਧਿਆਣਾ (ਹਿਤੇਸ਼) : ਇੰਡਸਟਰੀ ਏਰੀਏ 'ਚ ਸਥਿਤ ਕਰੀਬ 2 ਦਰਜਨ ਡਾਇੰਗ ਯੂਨਿਟਾਂ 'ਤੇ ਸੀਵਰੇਜ ਕੁਨੈਕਸ਼ਨ ਕੱਟਣ ਦੀ ਤਲਵਾਰ ਲਟਕ ਰਹੀ ਹੈ। ਇਸ ਸਬੰਧੀ ਨਗਰ ਨਿਗਮ ਵੱਲੋਂ ਉਪਰੋਕਤ ਡਾਇੰਗ ਯੂਨਿਟਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ 'ਚ ਇਨ੍ਹਾਂ ਡਾਇੰਗ ਯੂਨਿਟਾਂ 'ਤੇ ਸੀਵਰੇਜ 'ਚ ਕੈਮੀਕਲ ਵਾਲੇ ਪਾਣੀ ਨੂੰ ਸਾਫ਼ ਕੀਤੇ ਬਿਨਾਂ ਛੱਡਣ ਦਾ ਦੋਸ਼ ਲਾਇਆ ਗਿਆ ਹੈ।
ਇਹ ਵੀ ਪੜ੍ਹੋ : PM ਨਰਿੰਦਰ ਮੋਦੀ ਤੇ ਸ਼ੇਖ ਹਸੀਨਾ ਇਕ ਨਵੰਬਰ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਦਿਖਾਉਣਗੇ ਹਰੀ ਝੰਡੀ
ਇਸ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ ਸੁਣਵਾਈ ਤੋਂ ਬਾਅਦ ਉਪਰੋਕਟ ਡਾਇੰਗ ਯੂਨਿਟਾਂ ਦੇ ਸੀਵਰੇਜ ਕੁਨੈਕਸ਼ਨ ਕੱਟਣ ਦਾ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧੀ ਹੁਕਮ ਕਾਫੀ ਦੇਰ ਪਹਿਲਾਂ ਹੀ ਬੋਰਡ ਵੱਲੋਂ ਨਗਰ ਨਿਗਮ ਨੂੰ ਭੇਜ ਦਿੱਤੇ ਗਏ ਸਨ, ਪਰ ਸਿਆਸੀ ਦਖ਼ਲ ਅੰਦਾਜ਼ੀ ਦੇ ਚੱਲਦਿਆਂ ਉਸ ਫ਼ੈਸਲੇ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ।
ਹੁਣ ਵੀ ਨਗਰ ਨਿਗਮ ਵੱਲੋਂ ਸੀਵਰੇਜ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਨੋਟਿਸ ਜਾਰੀ ਕਰਕੇ ਡਾਇੰਗ ਯੂਨਿਟਾਂ ਨੂੰ ਸੀਵਰੇਜ 'ਚ ਕੈਮੀਕਲ ਵਾਲੇ ਪਾਣੀ ਦਾ ਡਿਸਚਾਰਜ ਬੰਦ ਕਰਨ ਲਈ 15 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8