ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਗਰ ਨਿਗਮ ਨੇ ਕੀਤਾ ਇਹ ਵੱਡਾ ਐਲਾਨ
Saturday, Mar 27, 2021 - 01:20 AM (IST)
ਫਗਵਾਡ਼ਾ (ਹਰਜੋਤ, ਸੂਦ, ਜਲੋਟਾ)- ਨਗਰ ਨਿਗਮ ਵਲੋਂ ਟੈਕਸ ਡਿਫਾਲਟਰਾਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ ਕਿਉਂਕਿ ਕੁਝ ਲੋਕਾਂ ਵਲੋਂ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਅਦਾ ਨਾ ਕਰ ਕੇ ਚੂਨਾ ਲਗਾਇਆ ਜਾ ਰਿਹਾ ਹੈ। ਅਜਿਹੇ ਲੋਕਾਂ ਵਿਰੁੱਧ ਨਗਰ ਨਿਗਮ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਲੋਕ ਦੁਬਾਰਾ ਸਰਕਾਰੀ ਵਿਭਾਗਾਂ ਨੂੰ ਚੂਨਾ ਨਾ ਲਗਾ ਸਕਣ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੀ ਨੁਹਾਰ ਬਦਲਣ ਲਈ ਸ਼ਹਿਰਵਾਸੀਆਂ ਦਾ ਵੀ ਉਨਾ ਹੀ ਯੋਗਦਾਨ ਹੁੰਦਾ ਹੈ ਜਿੰਨਾ ਸਰਕਾਰ ਦਾ। ਸਰਕਾਰ ਵਲੋਂ ਇਹ ਪ੍ਰਾਪਰਟੀ ਟੈਕਸ ਇਸ ਲਈ ਲਗਾਏ ਜਾਂਦੇ ਹਨ ਤਾਂ ਜੋ ਸ਼ਹਿਰ ਵਿਚ ਵਿਕਾਸ ਕਾਰਜ ਕਰਵਾਏ ਜਾ ਸਕਣ। ਪਰ ਜਦੋਂ ਸਰਕਾਰ ਨੂੰ ਰੈਵੇਨਿਊ ਹੀ ਨਹੀਂ ਆਏਗਾ ਤਾਂ ਸਰਕਾਰ ਕੋਲ ਸ਼ਹਿਰ ਦੇ ਵਿਕਾਸ ਲਈ ਭਰਪੂਰ ਰਕਮ ਨਹੀਂ ਆਵੇਗੀ।
ਇਹ ਵੀ ਪੜ੍ਹੋ- ਨੰਗੇ ਧੜ ਕਿਸਾਨਾਂ ਨੇ 'ਭਾਰਤ ਬੰਦ' ਦੌਰਾਨ ਕਈ ਰੇਲ ਟਰੈਕ ਤੇ ਸੜਕਾਂ ਕੀਤੀਆਂ ਜਾਮ
ਇਹੀ ਕਾਰਣ ਹੈ ਕਿ ਸਰਕਾਰ ਨੂੰ ਸਖ਼ਤੀ ਕਰਨੀ ਪੈਂਦੀ ਹੈ ਅਤੇ ਟੈਕਸ ਚੋਰਾਂ 'ਤੇ ਨਕੇਲ ਕੱਸਣੀ ਪੈਂਦੀ ਹੈ। ਇਸ ਨੂੰ ਲੈ ਕੇ ਹੀ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਸਦਕਾ ਬੀਤੇ 2 ਦਿਨਾਂ ਅੰਦਰ 20 ਲੱਖ ਰੁਪਏ ਦੀ ਵਸੂਲੀ ਹੋਈ ਹੈ। ਇਹ ਪ੍ਰਗਟਾਵਾ ਨਗਰ ਨਿਗਮ ਦੇ ਕਮਿਸ਼ਨਰ ਰਾਜੀਵ ਵਰਮਾ ਨੇ ਅੱਜ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ- ਜ਼ਿਲਾ ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਹੋਇਆ ਭਾਰੀ ਵਾਧਾ, 10 ਲੋਕਾਂ ਦੀ ਮੌਤ
ਉਨ੍ਹਾ ਨੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਖਤ ਆਦੇਸ਼ ਦਿੱਤੇ ਕਿ ਹੋਰ ਵੀ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀਆਂ ਪ੍ਰਾਪਰਟੀਆਂ ਨੂੰ ਤੁਰੰਤ ਸੀਲ ਕਰ ਦਿੱਤਾ ਜਾਵੇ ਤੇ ਸਾਰੇ ਬਕਾਇਆ ਜਮ੍ਹਾ ਕਰਵਾਉਣ ਉਪਰੰਤ ਹੀ ਪ੍ਰਾਪਰਟੀਜ਼ ਦੀ ਸੀਲ ਓਪਨ ਕੀਤੀ ਜਾਵੇ।
ਵਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਵਾਸੀ ਆਪਣਾ ਪ੍ਰਾਪਰਟੀ ਟੈਕਸ 31 ਮਾਰਚ 2021 ਤੋਂ ਪਹਿਲਾਂ ਜਮ੍ਹਾ ਕਰਵਾਉਣ। ਉਨ੍ਹਾ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਟੈਕਸ ਸ਼ਾਖਾ ਦਾ ਦਫ਼ਤਰ 31 ਮਾਰਚ ਤੱਕ (ਸ਼ਨੀਵਾਰ, ਐਤਵਾਰ ਤੇ ਹੋਲੀ ਦੀ ਸਰਕਾਰੀ ਛੁੱਟੀ ਵਾਲੇ ਦਿਨ ਵੀ) ਆਮ ਪਬਲਿਕ ਲਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਕੁਮਾਰ ਸਕੱਤਰ, ਅਜੀਤ ਸਿੰਘ ਸੂਪਰਡੈਂਟ, ਵਿਵੇਕ ਸ਼ਰਮਾ ਜੂਨੀਅਰ ਅਸਿਸਟੈਂਟ, ਸੁਰਿੰਦਰ ਪਾਲ ਕਲਰਕ, ਤਲਵਿੰਦਰ ਸਿੰਘ ਸਿਸਟਮ ਮੈਨੇਜਰ ਵੀ ਸ਼ਾਮਲ ਸਨ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਕੁਮੈਂਟ ਕਰ ਕੇ ਦਿਓ ਆਪਣੀ ਰਾਏ।