ਪੰਜਾਬ 'ਚ ਨਗਰ ਨਿਗਮ ਚੋਣਾਂ 'ਚ ਵੀ. ਵੀ. ਪੈਟ. ਦਾ ਇਸਤੇਮਾਲ ਨਾ ਕਰਨ 'ਤੇ ਹਾਈਕੋਰਟ 'ਚ ਪਟੀਸ਼ਨ ਦਾਇਰ

Thursday, Dec 07, 2017 - 04:46 PM (IST)

ਪੰਜਾਬ 'ਚ ਨਗਰ ਨਿਗਮ ਚੋਣਾਂ 'ਚ ਵੀ. ਵੀ. ਪੈਟ. ਦਾ ਇਸਤੇਮਾਲ ਨਾ ਕਰਨ 'ਤੇ ਹਾਈਕੋਰਟ 'ਚ ਪਟੀਸ਼ਨ ਦਾਇਰ

ਚੰਡੀਗੜ੍ਹ (ਬਜਿੰਦਰ) — ਪੰਜਾਬ 'ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ 'ਚ ਵੋਟਰ-ਵੈਰਿਫਿਏਬਲ ਪੇਪਰ ਆਡਿਟ ਟ੍ਰੇਲ (ਵੀ. ਵੀ. ਪੀ. ਏ. ਟੀ) ਦਾ ਈ. ਵੀ. ਐੱਮ. ਦੇ ਨਾਲ ਇਸਤੇਮਾਲ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਨੂੰ ਸੁਤੰਤਰ ਤੇ ਨਿਰਪੱਖ ਚੋਣ ਦੇ ਲਈ ਜ਼ਰੂਰੀ ਦੱਸਿਆ ਗਿਆ ਹੈ। ਇਸ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਨੂੰ 12 ਦਸੰਬਰ ਲਈ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਦੇ ਐਡਵੋਕੇਟ ਪ੍ਰਦੂਮਨ ਗਰਗ ਨੇ ਪੰਜਾਬ ਸਰਕਾਰ ਸਮੇਤ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਪਾਰਟੀ ਬਣਾਉਂਦੇ ਹੋਏ ਉਹ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਹਾਈਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਵਿਰੋਧੀ ਪੱਖ ਨੂੰ ਹੁਕਮ ਜਾਰੀ ਕਰੇ ਕਿ ਵੋਟਰ-ਵੈਰਿਫਿਏਬਲ ਪੇਪਰ ਆਡਿਟ ਟ੍ਰੇਲ (ਵੀ. ਵੀ. ਪੀ. ਏ. ਟੀ.) ਨੂੰ ਪੰਜਾਬ ਨਗਰ ਨਿਗਮ ਚੋਣਾਂ 'ਚ ਇਲੈਕਟ੍ਰੋਨਿਕ ਮਸ਼ੀਨਾਂ ਦੇ ਨਾਲ ਸ਼ਾਮਲ ਕੀਤਾ ਜਾਵੇ, ਜੋ 17 ਦਸੰਬਰ ਨੂੰ ਹੋਣ ਵਾਲੇ ਹਨ। 
ਸੁਪਰੀਮ ਕੋਰਟ ਦੇ ਹੁਕਮਾਂ ਨੂੰ ਬਣਾਇਆ ਆਧਾਰ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਡਾ. ਸੁਬਰਾਮਣੀਅਮ ਸਵਾਮੀ ਬਨਾਮ ਇਲੈਕਸ਼ਨ ਕਮਿਸ਼ਨ ਆਫ ਇੰਡਿਆ ਕੇਸ 'ਚ ਪਾਇਆ ਸੀ ਕਿ ਪੇਪਰ ਟ੍ਰੇਲ ਸੁਤੰਤਰਤਾ ਤੇ ਨਿਰਪੱਖ ਚੋਣਾਂ ਦੇ ਲਈ ਅਤਿ ਜ਼ਰੂਰੀ ਹੈ। ਵੋਟਰਸ 'ਚ ਈ. ਵੀ. ਐੱਮ. 'ਤੇ ਵਿਸ਼ਵਾਸ ਸਿਰਫ ਪੇਪਰ ਟ੍ਰੇਲ ਦੇ ਜ਼ਰੀਏ ਹਾਸਲ ਕੀਤਾ ਜਾ ਸਕਦਾ ਹੈ। ਈ. ਵੀ. ਐੱਮ. ਦੀ ਵੀ. ਵੀ. ਪੀ. ਏ. ਟੀ. ਦੇ ਨਾਲ ਪ੍ਰਣਾਲੀ ਵੋਟਿੰਗ ਪ੍ਰਣਾਲੀ ਦੀ ਸਟੀਕਤਾ ਨੂੰ ਸੁਨਿਚਸ਼ਿਤ ਕਰਦਾ ਹੈ। ਅਜਿਹੇ 'ਚ ਪੂਰੀ ਨਿਰਪੱਖਤਾ ਤੇ ਵੋਟਰਾਂ 'ਚ ਵਿਸ਼ਵਾਸ ਲਈ ਈ. ਵੀ. ਐੱਮ. ਦੀ ਵੀ. ਵੀ. ਪੀ. ਏ. ਟੀ. ਦੇ ਨਾਲ ਸਥਾਪਿਤ ਕਰਨਾ ਜ਼ਰੂਰੀ ਹੈ। ਅਜਿਹੇ 'ਚ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ. ਵੀ. ਪੀ. ਏ. ਟੀ. ਦੇ ਨਾਲ ਸ਼ਾਮਲ ਕਰਨ ਦੇ ਹੁਕਮ ਦਿੱਤੇ ਸਨ। 
ਸੁਪਰੀਮ ਕੋਰਟ ਨੇ ਇਸ ਨੂੰ ਪੜ੍ਹਾਅ ਤਹਿਤ ਲਾਗੂ ਕਰਨ ਨੂੰ ਕਿਹਾ ਸੀ। ਉਥੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੇਂਦਰ ਵਲੋਂ ਫੰਡ ਦੇਣ ਤਾਂ ਜੋਂ ਕੋਰਟ ਦੇ ਹੁਕਮਾਂ ਦੀ ਪਾਲਣਾ ਹੋ ਸਕੇ। ਮੌਜੂਦਾ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਵੀ. ਵੀ. ਪੀ. ਐਟ. ਪ੍ਰਣਾਲੀ ਲਿਆਉਣ ਨਾਲ ਵੱਖ-ਵੱਖ ਸਿਆਸੀ ਦਲਾਂ ਵਲੋਂ ਲਗਾਏ ਜਾਣ ਵਾਲੇ ਦੋਸ਼ਾਂ 'ਤੇ ਨਾ ਸਿਰਫ ਰੋਕ ਲਗੇਗੀ ਸਗੋਂ ਮੁੜ ਲੋਕਤੰਤਰੀ ਚੋਣ ਪ੍ਰਕਿਰਿਆ 'ਚ ਵਿਸ਼ਵਾਸ ਪੈਦਾ ਹੋਵੇਗਾ। ਇਸ ਤੋਂ ਪਹਿਲਾਂ ਪਟੀਸ਼ਨ ਦਾਇਰ ਕਰਤਾ ਨੇ ਪੰਜਾਬ ਇਲੈਕਸ਼ਨ ਕਮਿਸ਼ਨ ਦੇ ਚੀਫ ਇਲੈਕਟ੍ਰੋਲ ਅਫਸਰ ਨੂੰ ਆਪਣਾ ਮੰਗ ਪੱਤਰ ਦਿੱਤਾ ਸੀ। ਪੰਜਾਬ 'ਚ ਇਲੈਕਸ਼ਨ ਕਮਿਸ਼ਨ ਨੇ 3 ਮਿਊਨਿਸੀਪਲ ਕੋਰਪੋਰੇਸ਼ਨ ਤੇ 32 ਮਿਊਨਿਸੀਪਲ ਕਾਊਂਸਿਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਕੀਤਾ ਹੈ, ਜੋ 17 ਦਸੰਬਰ ਨੂੰ ਹੋਣਗੇ। ਇਲੈਕਸ਼ਨ ਨੇ ਕਿਹਾ ਹੈ ਕਿ ਚੋਣਾਂ 'ਚ ਸਿਰਫ ਈ. ਵੀ. ਐੱਮ. ਦਾ ਇਸਤੇਮਾਲ ਹੋਵੇਗਾ।


Related News