18 ਫਰਵਰੀ ਦੇ ਆਸ-ਪਾਸ ਹੋਣਗੀਆਂ ਨਗਰ ਮਿਗਮ ਚੋਣਾਂ

Saturday, Jan 13, 2018 - 05:05 AM (IST)

ਲੁਧਿਆਣਾ(ਜ.ਬ.)- ਲੁਧਿਆਣਾ ਨਗਰ ਨਿਗਮ ਚੋਣਾਂ ਇਕ ਵਾਰ ਫਿਰ ਲੇਟ ਹੋ ਗਈਆਂ ਹਨ, ਜਿਸ ਦੇ ਤਹਿਤ 18 ਫਰਵਰੀ ਦੇ ਆਸ-ਪਾਸ ਵੋਟਿੰਗ ਹੋਣ ਦੀ ਸੰਭਾਵਨਾ ਹੈ। ਇਹ ਫੈਸਲਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਹੋਈ ਹਾਈ ਲੈਵਲ ਮੀਟਿੰਗ ਦੌਰਾਨ ਲਿਆ ਗਿਆ, ਜਿਸ ਵਿਚ ਸੀ. ਐੱਮ. ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੋਂ ਇਲਾਵਾ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਵਿਧਾਇਕ ਵੀ ਸ਼ਾਮਲ ਸਨ, ਜੋ ਸਰਕਾਰ ਵਲੋਂ ਮਾਰਚ ਵਿਚ ਚੋਣਾਂ ਕਰਵਾਉਣ ਬਾਰੇ ਰਣਨੀਤੀ ਬਣਾਉਣ ਦੀ ਭਿਣਕ ਲੱਗਣ 'ਤੇ ਲਗਾਤਾਰ ਦੂਜੇ ਦਿਨ ਸਰਕਾਰ ਕੋਲ ਪੁੱਜੇ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਵਿਧਾਇਕਾਂ ਨੇ ਸੀ. ਐੱਮ. ਆਫਿਸ 'ਚ ਦੱਸਿਆ ਕਿ ਭਾਵੇਂ ਮਹਾਨਗਰ ਵਿਚ ਚੋਣਾਂ ਬਾਕੀ ਸ਼ਹਿਰਾਂ ਤੋਂ ਲੇਟ ਹਨ ਪਰ ਲੁਧਿਆਣਾ ਵਿਚ ਇਸ ਸਮੇਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਜਿਸ ਵਿਚ ਦੇਰੀ ਹੋਣ ਨਾਲ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਮੱਠਾ ਪੈ ਸਕਦਾ ਹੈ ਅਤੇ ਵਿਰੋਧੀਆਂ ਨੂੰ ਮਿਹਨਤ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਬਾਅਦ ਕੀਤੀ ਚਰਚਾ ਤੋਂ ਬਾਅਦ 18 ਫਰਵਰੀ ਦੇ ਆਸ-ਪਾਸ ਚੋਣਾਂ ਕਰਾਉਣ ਦੀ ਸਹਿਮਤੀ ਬਣਨ ਦਾ ਸਮਾਚਾਰ ਮਿਲਿਆ ਹੈ।


Related News