ਲੁਧਿਆਣਾ : ਨਗਰ ਨਿਗਮ ਕਮਿਸ਼ਨਰ ਖਿਲਾਫ ਕੌਂਸਲਰਾਂ ਨੇ ਲਾਇਆ ਧਰਨਾ

Monday, Jul 29, 2019 - 04:47 PM (IST)

ਲੁਧਿਆਣਾ : ਨਗਰ ਨਿਗਮ ਕਮਿਸ਼ਨਰ ਖਿਲਾਫ ਕੌਂਸਲਰਾਂ ਨੇ ਲਾਇਆ ਧਰਨਾ

ਲੁਧਿਆਣਾ (ਹਿਤੇਸ਼) : ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਦਾ ਹੱਲ ਨਾ ਹੋਣ ਨੂੰ ਲੈ ਕੇ ਕਾਂਗਰਸ 'ਚ ਆਪਣੀ ਹੀ ਸਰਕਾਰ ਪ੍ਰਤੀ ਰੋਸ ਵਧਣ ਲੱਗਾ ਹੈ, ਜਿਸ ਦੇ ਤਹਿਤ ਪਿਛਲੇ ਦਿਨੀਂ ਵਿਧਾਇਕ ਰਾਕੇਸ਼ ਪਾਂਡੇ ਵਲੋਂ ਵਿਰੋਧ ਕੀਤਾ ਗਿਆ ਸੀ। ਹੁਣ ਹਲਕਾ ਪੂਰਬੀ ਦੇ ਕੌਂਸਲਰਾਂ ਨੇ ਨਗਰ ਨਿਗਮ ਕਮਿਸ਼ਨਰ ਖਿਲਾਫ ਧਰਨਾ ਲਾ ਦਿੱਤਾ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕਿਆਂ 'ਚ ਸੀਵਰੇਜ ਜਾਮ ਦੀ ਵੱਡੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ।

ਇਸ ਮੌਕੇ ਕੌਂਸਲਰਾਂ ਨੇ ਮੇਅਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਕੌਂਸਲਰਾਂ ਦਾ ਕਹਿਣਾ ਹੈ ਕਿ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਲੈ ਕੇ ਸਭ ਕੋਲ ਨਗਰ ਨਿਗਮ ਕਮਿਸ਼ਨਰ ਪੀ. ਬਰਾੜ ਨੂੰ ਜਾਣੂੰ ਕਰਾਉਣ ਗਏ ਪਰ ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਵੀ ਕਮਿਸ਼ਨਰ ਨਹੀਂ ਆਏ, ਜਿਸ ਤੋਂ ਬਾਅਦ ਉਨ੍ਹਾਂ ਨੇ ਧਰਨਾ ਲਾ ਦਿੱਤਾ। ਜਦੋਂ ਕਮਿਸ਼ਨਰ ਆਏ ਤਾਂ ਉਨ੍ਹਾਂ ਨੂੰ ਮਿਲੇ ਬਿਨਾਂ ਹੀ ਚਲੇ ਗਏ, ਜਿਸ ਤੋਂ ਬਾਅਦ ਗੁੱਸੇ 'ਚ ਆਏ ਕੌਂਸਲਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਖਿਲਾਫ ਰੋਸ ਜ਼ਾਹਰ ਕੀਤਾ।


author

Babita

Content Editor

Related News