ਅੰਮ੍ਰਿਤਸਰ ਤੋਂ ਅਗਵਾ ਬੱਚੀ ਮੁੰਬਈ ਪੁਲਸ ਨੇ ਕੀਤੀ ਬਰਾਮਦ

Sunday, Oct 29, 2017 - 04:31 AM (IST)

ਅੰਮ੍ਰਿਤਸਰ ਤੋਂ ਅਗਵਾ ਬੱਚੀ ਮੁੰਬਈ ਪੁਲਸ ਨੇ ਕੀਤੀ ਬਰਾਮਦ

ਅੰਮ੍ਰਿਤਸਰ,   (ਸੰਜੀਵ)-  ਅੰਮ੍ਰਿਤਸਰ ਤੋਂ ਅਗਵਾ ਹੋਈ 11 ਸਾਲ ਦੀ ਸਿਮਰਨ ਨੂੰ ਮੁੰਬਈ ਪੁਲਸ ਦੀ ਟੀਮ ਨੇ ਅਗਵਾ ਕਰਨ ਵਾਲਿਆਂ ਦੀ ਚੁੰਗਲ ਤੋਂ ਬਰਾਮਦ ਕਰ ਕੇ ਅੰਮ੍ਰਿਤਸਰ ਪੁਲਸ ਦੇ ਹਵਾਲੇ ਕੀਤਾ, ਜਿਸ ਨੂੰ ਅੱਜ ਏ. ਡੀ. ਸੀ. ਪੀ. ਲਖਬੀਰ ਸਿੰਘ ਅਤੇ ਥਾਣਾ ਕੰਟੋਨਮੈਂਟ ਦੇ ਇੰਚਾਰਜ ਇੰਸਪੈਕਟਰ ਪ੍ਰਵੇਸ਼ ਚੋਪੜਾ ਦੀ ਹਾਜ਼ਰੀ 'ਚ ਪਰਿਵਾਰ ਵਾਲਿਆਂ ਨੂੰ ਸੌਂਪਿਆ ਗਿਆ। ਸਿਮਰਨ 8 ਅਕਤੂਬਰ 2016 ਨੂੰ ਮੋਹਣੀ ਪਾਰਕ ਤੋਂ ਦੇਹ ਵਪਾਰ ਕਰਵਾਉਣ ਦੀ ਇੱਛਾ ਨਾਲ ਅਗਵਾ ਕਰ ਲਈ ਗਈ ਸੀ, ਜਿਸ ਨੂੰ ਅਗਵਾਕਾਰ ਮੁੰਬਈ ਲੈ ਗਏ ਸਨ। ਜਦੋਂ ਤੱਕ ਉਹ ਸਿਮਰਨ ਨੂੰ ਕਿਸੇ ਦੇ ਹੱਥ ਵੇਚਦੇ ਪੁਲਸ ਨੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਸਿਮਰਨ ਨੂੰ ਅਗਵਾਕਾਰਾਂ ਦੀ ਚੁੰਗਲ ਤੋਂ ਛੁਡਾ ਉਲਹਾਸ ਨਗਰ ਸਥਿਤ ਸ਼ੈਲਟਰ ਹੋਮ ਵਿਚ ਭੇਜ ਦਿੱਤਾ ਗਿਆ, ਜਿੱਥੋਂ ਸਿਮਰਨ ਦੇ ਦੱਸਣ 'ਤੇ ਸਥਾਨਕ ਪੁਲਸ ਨਾਲ ਸੰਪਰਕ ਸਾਧਿਆ ਗਿਆ ਅਤੇ ਚੌਕੀ ਕਬੀਰ ਪਾਰਕ ਦੇ ਏ. ਐੱਸ. ਆਈ. ਨਰਿੰਦਰ ਕੁਮਾਰ ਦੀ ਪ੍ਰਧਾਨਗੀ 'ਚ ਇਕ ਟੀਮ ਉਸ ਨੂੰ ਮੁੰਬਈ ਵੱਲੋਂ ਵਾਪਸ ਲੈ ਕੇ ਆਈ। ਅੱਜ ਸਿਮਰਨ ਨੂੰ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।


Related News