ਨੌਜਵਾਨ ਨੂੰ ਬੇਰਹਿਮ ਮੌਤ ਦੇ ਕੇ ਗਟਰ 'ਚ ਪੁੱਠਾ ਟੰਗਣ ਵਾਲੇ ਨਿਕਲੇ ਜਿਗਰੀ ਯਾਰ, ਗ੍ਰਿਫ਼ਤਾਰ

Wednesday, Nov 25, 2020 - 11:12 AM (IST)

ਨੌਜਵਾਨ ਨੂੰ ਬੇਰਹਿਮ ਮੌਤ ਦੇ ਕੇ ਗਟਰ 'ਚ ਪੁੱਠਾ ਟੰਗਣ ਵਾਲੇ ਨਿਕਲੇ ਜਿਗਰੀ ਯਾਰ, ਗ੍ਰਿਫ਼ਤਾਰ

ਮੁੱਲਾਂਪੁਰ ਦਾਖਾ (ਕਾਲੀਆ): ਬੱਦੋਵਾਲ ਦੀ ਕਾਲੋਨੀ 'ਚ ਬਾਰ੍ਹਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਸੀਵਰੇਜ 'ਚ ਪੁੱਠਾ ਟੰਗਣ ਵਾਲੇ ਉਸ ਦੇ ਹੀ ਦੋਸਤ ਨਿਕਲੇ। ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ 12 ਘੰਟਿਆਂ 'ਚ ਸੁਲਝਾਉਂਦਿਆਂ ਮ੍ਰਿਤਕ ਦੇ ਦੋਵੇਂ ਦੋਸਤਾਂ, ਜਿਨ੍ਹਾਂ 'ਚ 1 ਨਾਬਾਲਿਗ ਹੈ, ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੇ ਪੁਲਸ ਕੋਲ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਮ੍ਰਿਤਕ ਜਸ਼ਨਪ੍ਰੀਤ ਸਿੰਘ ਉਨ੍ਹਾਂ ਦੀ ਰਿਸ਼ਤੇਦਾਰੀ 'ਚ ਲੜਕੀ 'ਤੇ ਮੈਲੀ ਅੱਖ ਰੱਖਦਾ ਸੀ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਬੁਢਲਾਡਾ 'ਚ ਵੱਡੀ ਲਾਪਰਵਾਹੀ, ਇਕ ਹੋਰ ਬੱਚਾ ਨਿਕਲਿਆ HIV ਪਾਜ਼ੇਟਿਵ

ਵਿਕਟੋਰੀਆ ਕਾਲੋਨੀ ਦੇ ਗਟਰ 'ਚ ਪੁੱਠੀ ਲਟਕ ਰਹੀ ਸੀ ਲਾਸ਼ 
ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬੱਦੋਵਾਲ ਜੋ 21 ਨਵੰਬਰ ਦੀ ਰਾਤ ਅੱਠ ਕੁ ਵਜੇ ਘਰੋਂ ਆਪਣੀ ਮਾਤਾ ਸਰਬਜੀਤ ਕੌਰ ਨੂੰ ਇਹ ਕਹਿ ਕੇ ਘਰੋਂ ਆਇਆ ਕਿ ਉਹ 10-15 ਮਿੰਟਾਂ ਤੱਕ ਵਾਪਸ ਆਇਆ ਪਰ ਉਹ ਘਰ ਨਹੀਂ ਬਹੁੜਿਆ। ਉਸ ਨੇ 2 ਦਿਨ ਆਪਣੀ ਰਿਸ਼ਤੇਦਾਰੀ 'ਚ ਭਾਲ ਕੀਤੀ ਤੇ ਆਖ਼ੀਰ ਉਨ੍ਹਾਂ ਥਾਣਾ ਦਾਖਾ ਦੀ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਬੀਤੇ ਦਿਨ ਉਸ ਦੀ ਵਿਕਟੋਰੀਆ ਕਾਲੋਨੀ ਦੇ ਗਟਰ 'ਚੋਂ ਪੁੱਠੀ ਲਟਕ ਰਹੀ ਲਾਸ਼ ਬਰਾਮਦ ਕੀਤੀ ਗਈ।  

ਇਹ ਵੀ ਪੜ੍ਹੋ: ਬੇਅਦਬੀ ਮਾਮਲੇ 'ਚ ਸੀ. ਬੀ. ਆਈ 'ਤੇ ਭੜਕੇ ਕੈਪਟਨ, ਦਿੱਤਾ ਵੱਡਾ ਬਿਆਨ

ਦੋਸ਼ੀਆਂ ਨੇ ਕਬੂਲੀ ਕਤਲ ਦੀ ਗੱਲ 
ਇਸ ਸਬੰਧੀ ਥਾਣਾ ਮੁਖੀ ਪ੍ਰੇਮ ਸਿੰਘ ਦੀ ਟੀਮ ਨੇ ਫ਼ੋਨ ਡਿਟੇਲ ਰਾਹੀਂ ਪਿੰਡ ਦੇ ਹੀ ਸੰਦੀਪ ਸਿੰਘ ਉਰਫ ਰਵੀ ਪੁੱਤਰ ਤੇਜਾ ਸਿੰਘ ਅਤੇ ਜਸਕਰਨ ਸਿੰਘ ਘੁੱਗੀ ਪੁੱਤਰ ਸੂਬਾ ਸਿੰਘ ਝਾਂਡੇ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਨੇ ਉਕਤ ਨੌਜਵਾਨ ਨੂੰ ਕਤਲ ਕਰਨ ਦੀ ਗੱਲ ਕਬੂਲੀ ਹੈ। ਐੱਸ. ਐੱਸ. ਪੀ. ਸੋਹਲ ਅਨੁਸਾਰ ਸੰਦੀਪ ਸਿੰਘ ਦੀ ਉਮਰ 22 ਸਾਲ ਹੈ, ਜਦੋਂ ਕਿ ਜਸਕਰਨ ਸਿੰਘ ਦੀ 18 ਸਾਲ ਤੋਂ ਸਿਰਫ਼ ਇਕ ਦਿਨ ਉਮਰ ਘੱਟ ਸੀ। ਇਨ੍ਹਾਂ ਤਿੰਨਾਂ ਨੇ ਉਕਤ ਕਾਲੋਨੀ 'ਚ ਦਾਰੂ ਪੀਤੀ ਤੇ ਫਿਰ ਮ੍ਰਿਤਕ ਦੇ ਸਿਰ ਇੱਟਾਂ ਮਾਰ-ਮਾਰ ਕੇ ਮਾਰ ਮੁਕਾਇਆ।


author

Baljeet Kaur

Content Editor

Related News