ਅਮਰੀਕਾ ਤੋਂ ਆਈ ਦੁਖਦਾਈ ਖ਼ਬਰ, ਪੰਜਾਬ ਦੇ ਕਿਸਾਨ ਆਗੂ ਦੇ ਮੁੰਡੇ ਦੀ ਦਰਦਨਾਕ ਮੌਤ
Thursday, Nov 30, 2023 - 11:16 AM (IST)
ਮੁਕਤਸਰ ਸਾਹਿਬ (ਤਨੇਜਾ)- ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ )- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਇਕਾਈ ਗੰਧੜ੍ਹ ਤੋਂ ਬਹੁਤ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਗੰਧੜ੍ਹ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਦੇ ਬਹੁਤ ਹੀ ਹੋਣਹਾਰ ਪੁੱਤਰ ਨਦੀਪ ਸਿੰਘ ਮਨੀ ਸਰਾਂ 30 ਸਾਲ ਦੀ ਅਮਰੀਕਾ ਦੇ ਸ਼ਹਿਰ ਉਕਲਾਮਾ ਵਿਚ ਐਕਸੀਡੈਂਟ ਨਾਲ ਦੁਖਦਾਈ ਮੌਤ ਹੋ ਗਈ ਹੈ। ਇਹ ਸੂਚਨਾ ਮਿਲਣ 'ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।
ਇਹ ਵੀ ਪੜ੍ਹੋ- ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਦੇ ਵਿਚਾਰ 'ਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਆਇਆ ਸਾਹਮਣੇ
ਪਰਿਵਾਰਕ ਸੂਤਰਾਂ ਅਨੁਸਾਰ ਮਨਦੀਪ ਸਿੰਘ ਜੋ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਖੇ ਰਹਿ ਰਿਹਾ ਸੀ, ਵੱਡਾ ਟਰਾਲਾ ਚਲਾਉਦਾ ਸੀ । ਹਾਦਸਾ 26 ਨਵੰਬਰ ਨੂੰ ਉਦੋਂ ਵਾਪਰਿਆ ਜਦੋਂ ਮਨਦੀਪ ਸਿੰਘ ਟਰਾਲਾ ਚਲਾ ਰਿਹਾ ਸੀ ਤੇ ਇਕ ਹੋਰ ਟਰਾਲਾ ਪਿੱਛੋਂ ਆ ਕੇ ਵਜਿਆ ਤਾਂ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ ।
ਇਹ ਵੀ ਪੜ੍ਹੋ- ਖ਼ਾਲਿਸਤਾਨੀ ਆਗੂ ਹਰਦੀਪ ਨਿੱਝਰ ਦਾ ਪੁਰਾਣਾ ਸਾਥੀ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ
ਮਨਦੀਪ ਦੇ ਪਿਤਾ ਪ੍ਰਗਟ ਸਿੰਘ ਸਰਾਂ, ਤਾਏ ਮਾਸਟਰ ਗੁਰਚਰਨ ਸਿੰਘ ਅਤੇ ਵੱਡੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਲਗਭਗ 7 ਸਾਲ ਪਹਿਲਾਂ ਚਿੱਲੀ ਗਿਆ ਸੀ ਤੇ ਉਥੋਂ ਅਮਰੀਕਾ ਚਲਾ ਗਿਆ ਸੀ । ਅਮਰੀਕਾ ਗਏ ਨੂੰ ਦੋ ਸਾਲ ਹੋਏ ਹਨ । ਸਾਲ 2018 ਵਿੱਚ ਇਕ ਵਾਰ ਉਹ ਕੁੱਝ ਦਿਨਾਂ ਲਈ ਪੰਜਾਬ ਆਇਆ ਸੀ । ਅਜੇ ਤੱਕ ਮਨਦੀਪ ਸਿੰਘ ਮਨੀ ਦਾ ਵਿਆਹ ਨਹੀਂ ਹੋਇਆ ਸੀ । ਉਕਤ ਪਰਿਵਾਰ ਮਿਹਨਤ ਕਰਨ ਵਾਲਾ ਕਿਸਾਨ ਪਰਿਵਾਰ ਹੈ ਤੇ ਕਿਸਾਨ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ ।
ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਮਨਦੀਪ ਸਿੰਘ ਮਨੀ ਦੀ ਲਾਸ਼ ਅਮਰੀਕਾ ਤੋਂ ਭਾਰਤ ਲਿਆਉਣ ਲਈ ਉਹਨਾਂ ਦਾ ਸਹਿਯੋਗ ਦਿੱਤਾ ਜਾਵੇ । ਉਹਨਾਂ ਕਿਹਾ ਕਿ ਉਹ ਕਾਗਜ਼ ਪੱਤਰ ਤਿਆਰ ਕਰ ਰਹੇ ਹਨ ਤੇ ਮ੍ਰਿਤਕ ਦੇਹ ਇਧਰ ਲਿਆ ਕੇ ਆਪਣੇ ਪਿੰਡ ਅੰਤਿਮ ਸੰਸਕਾਰ ਕਰਨਗੇ । ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਕਤ ਨੌਜਵਾਨ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ।
ਇਹ ਵੀ ਪੜ੍ਹੋ- ਪੰਜਾਬ ਹਰਿਆਣਾ ਹਾਈਕੋਰਟ ਸਖ਼ਤ, ਕਿਹਾ- ਲਾਰੈਂਸ ਦੇ ਇੰਟਰਵਿਊ ਨੂੰ ਪ੍ਰਕਾਸ਼ਿਤ ਕਰਨ 'ਤੇ ਕੀਤੀ ਜਾਵੇ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8