ਮੁਕਤਸਰ ''ਚ ਵੱਡੀ ਵਾਰਦਾਤ, ਖੇਤਾਂ ''ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ

Monday, Apr 27, 2020 - 08:18 PM (IST)

ਮੁਕਤਸਰ ''ਚ ਵੱਡੀ ਵਾਰਦਾਤ, ਖੇਤਾਂ ''ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ

ਸ੍ਰੀ ਮੁਕਤਸਰ ਸਾਹਿਬ (ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਾਨਿਆਂਵਾਲੀ ਵਿਖੇ ਪਤੀ ਅਤੇ ਪਤਨੀ ਦੀਆਂ ਲਾਸ਼ਾਂ ਖੇਤਾਂ 'ਚ ਪਈਆਂ ਮਿਲੀਆਂ। ਸੂਤਰਾਂ ਅਨੁਸਾਰ ਪਿੰਡ ਕਾਨਿਆਂਵਾਲੀ ਵਾਸੀ ਰਾਜੂ ਸਿੰਘ (45) ਆਪਣੀ ਪਤਨੀ ਅਮਰਜੀਤ ਕੌਰ ਨਾਲ ਖੇਤ ਵਿਚ ਬਾਲਣ ਅਤੇ ਚਾਰਾ ਲੈਣ ਗਿਆ ਸੀ। ਇਸ ਦੌਰਾਨ ਦੋਵਾਂ ਦੀਆਂ ਲਾਸ਼ਾਂ ਖੇਤ 'ਚੋ ਮਿਲੀਆਂ। ਸੂਤਰਾਂ ਅਨੁਸਾਰ ਪਤਨੀ ਦੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ ਜਦਕਿ ਪਤੀ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਸੀ। 

ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਤੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਪਤੀ-ਪਤਨੀ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਲਈਆਂ ਗਈਆਂ ਅਤੇ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।


author

Gurminder Singh

Content Editor

Related News