ਮੁਕਤਸਰ : 17 ਸਾਲਾ ਪੋਤੇ ਨੇ ਦਾਦੀ ਨੂੰ ਮਾਰੀ ਗੋਲੀ, ਹਾਲਾਤ ਗੰਭੀਰ

Wednesday, Jan 15, 2020 - 02:39 PM (IST)

ਮੁਕਤਸਰ : 17 ਸਾਲਾ ਪੋਤੇ ਨੇ ਦਾਦੀ ਨੂੰ ਮਾਰੀ ਗੋਲੀ, ਹਾਲਾਤ ਗੰਭੀਰ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੁਲਸ ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਸੰਮੇਵਾਲੀ ਵਿਖੇ ਅੱਜ ਸਵੇਰੇ ਇਕ ਪੋਤੇ ਵਲੋਂ ਆਪਣੀ ਦਾਦੀ ਨੂੰ ਗੋਲੀ ਮਾਰ ਦੇਣ ਦੀ ਸੂਚਨਾ ਮਿਲੀ ਹੈ। ਗੋਲੀ ਲੱਗਣ ਕਾਰਨ ਔਰਤ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਮੁਕਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਕੰਵਰਪ੍ਰੀਤ ਸਿੰਘ ਪੁੱਤਰ ਹਰਿੰਦਰ ਸਿੰਘ (17) ਨੇ ਘਰੇਲੂ ਮਾਮਲੇ ਦੇ ਸਬੰਧ 'ਚ ਆਪਣੀ ਦਾਦੀ ਸੁਖਜਿੰਦਰ ਕੌਰ ਪਤਨੀ ਮਹਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ। ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਉਨ੍ਹਾਂ ਵਲੋਂ ਕੰਵਰਪ੍ਰੀਤ ਦੀ ਭਾਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਅਜੇ ਤੱਕ ਇਹ ਪਤਾ ਨਹੀ ਲੱਗਿਆ ਕਿ ਜਿਸ ਪਿਸਤੌਲ ਨਾਲ ਗੋਲੀ ਚਲਾਈ ਗਈ, ਉਹ ਕਿਸ ਦੀ ਹੈ। ਉਹ ਪਿਸਤੌਲ ਲਾਇਸੈਂਸੀ ਹੈ ਜਾਂ ਨਾਜਾਇਜ਼।  


author

rajwinder kaur

Content Editor

Related News