ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 4 ਮਰੀਜ਼ਾਂ ’ਚੋਂ 3 ਨੈਗੇਟਿਵ, 1 ਜਾਂਚ ਅਧੀਨ

Friday, Mar 20, 2020 - 11:42 AM (IST)

ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦੇ 4 ਮਰੀਜ਼ਾਂ ’ਚੋਂ 3 ਨੈਗੇਟਿਵ, 1 ਜਾਂਚ ਅਧੀਨ

ਸ੍ਰੀ ਮੁਕਤਸਰ ਸਾਹਿਬ (ਪਵਨ) - ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਖ਼ਿਲਾਫ਼ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਇਸ ਕਦਰ ਵਧ ਰਿਹਾ ਹੈ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਰ ਮਰੀਜ਼ਾਂ ਵਿਚੋਂ ਤਿੰਨ ਨੈਗੇਟਿਵ ਆਏ ਹਨ, ਜਦੋਂਕਿ ਇਕ ਜਾਂਚ ਅਧੀਨ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਬੀਮਾਰੀ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਪਰ ਜੇਕਰ ਲੋਕ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਤਾਂ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਣੂ ਕਰਾਉਣ ਅਤੇ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਵਾਇਰਸ ਦਾ ਸ਼ੱਕ ਆਉਂਦਾ ਹੈ ਤਾਂ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲੇ ਨੂੰ ਕੋਰੋਨਾ ਮੁਕਤ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਹੋ ਰਿਹਾ ਹੈ। ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਇਲਾਜ ਲਈ ਸਪੈਸ਼ਲ ਵਾਰਡ ਤਿਆਰ ਕੀਤਾ ਗਿਆ ਹੈ। 8 ਬੈੱਡਾਂ ਵਾਲੇ ਇਸ ਆਈਸੋਲੇਸ਼ਨ ਵਾਰਡ ਵਿਚ ਪੂਰੀ ਸਾਫ਼ ਸਫਾਈ ਰੱਖੀ ਗਈ ਹੈ, ਜਦੋਂਕਿ ਕੋਰੋਨਾ ਨੂੰ ਲੈ ਕੇ ਹੋਰਨਾਂ ਤਰ੍ਹਾਂ ਦੇ ਪ੍ਰਬੰਧ ਸਿਵਲ ਹਸਪਤਾਲ ਵਿਚ ਪੂਰੇ ਕਰ ਲਏ ਗਏ ਹਨ।

PunjabKesari

ਲੋਕਾਂ ’ਚ ਕੋਰੋਨਾ ਸਬੰਧੀ ਖੌਫ਼, ਡੇਰਿਆਂ ’ਚ ਸਤਿਸੰਗ ਵੀ ਰੋਕੇ 
ਇਕ ਪਾਸੇ ਜਿੱਥੇ ਸਰਕਾਰ ’ਤੇ ਸਿਹਤ ਵਿਭਾਗ ਕੋਰੋਨਾ ਵਾਇਰਸ ਦੇ ਚਲਦਿਆਂ ਲਗਾਤਾਰ ਜਾਗਰੂਕਤਾ ਫੈਲਾ ਰਹੀ ਹੈ, ਉਥੇ ਹੀ ਸ਼ਹਿਰ ਵਾਸੀਆਂ ਵਿਚ ਕੋਰੋਨਾ ਨੂੰ ਲੈ ਕੇ ਖੌਫ਼ ਬਣ ਗਿਆ ਹੈ। ਜ਼ਿਆਦਾਤਰ ਸ਼ਹਿਰ ਵਾਸੀ ਮਾਸਕਾਂ ਦਾ ਪ੍ਰਯੋਗ ਕਰਦੇ ਵਿਖਾਈ ਦਿੰਦੇ ਹਨ, ਜਦੋਂਕਿ ਮੈਡੀਕਲ ਸਟੋਰਾਂ ’ਤੇ ਮਾਸਕਾਂ ਦੀ ਵਿਕਰੀ ਨੇ ਜ਼ੋਰ ਫਡ਼ ਲਿਆ ਹੈ। ਸ਼ਹਿਰ ਅੰਦਰ ਬੱਚਿਆਂ ਤੋਂ ਲੈ ਕੇ ਬਜ਼ੁਰਗ ਤਕ ਮਾਸਕਾਂ ’ਚ ਨਜ਼ਰ ਆ ਰਹੇ ਹਨ, ਜਦੋਂਕਿ ਨਾਲ ਹੀ ਲੋਕ ਵਿਭਾਗ ਦੀਆਂ ਹੋਰਨਾਂ ਹਦਾਇਤਾਂ ਦਾ ਪਾਲਣ ਕਰਦੇ ਵੀ ਵਿਖਾਈ ਦੇ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ’ਤੇ ਅਮਲ ਕੀਤਾ ਜਾਵੇ ਤਾਂ ਸ਼ਹਿਰ ਨੂੰ ਕੋਰੋਨਾ ਮੁਕਤ ਬਣਾਇਆ ਜਾ ਰਿਹਾ ਹੈ। ਉਥੇ ਹੀ ਸਮਾਜਸੇਵੀ ਸੰਸਥਾਵਾਂ ਵੱਲੋਂ ਵੀ ਆਪਣੇ ਪੱਧਰ ’ਤੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ। ਐਨਾ ਹੀ ਨਹੀਂ, ਕੋਰੋਨਾ ਬਾਰੇ ਕਈ ਪ੍ਰਾਈਵੇਟ ਅਦਾਰੇ ਅਤੇ ਸ਼ਹਿਰ ਦੀਆਂ ਹੋਰ ਰੋਜ਼ਾਨਾਂ ਦੀਆਂ ਗਤੀਵਿਧੀਆਂ ਵੀ 31 ਮਾਰਚ ਤੱਕ ਰੁਕ ਗਈਆਂ ਹਨ। ਸਥਾਨਕ ਗਾਂਧੀ ਨਗਰ ਸਥਿਤ ਡੇਰਾ ਬੱਗੂ ਵਿਖੇ ਸਤਿੰਸਗ ਅਤੇ ਸਮਾਗਮ 31 ਮਾਰਚ ਤਕ ਰੋਕ ਦਿੱਤੇ ਗਏ ਹਨ, ਜਦੋਂਕਿ ਪ੍ਰਾਈਵੇਟ ਸਕੂਲ ਅਤੇ ਹੋਰ ਅਦਾਰੇ ਵੀ ਬੰਦ ਕੀਤੇ ਗਏ ਹਨ।


author

rajwinder kaur

Content Editor

Related News