ਐਸਿਡ ਪੀੜਤ ਬੇਟੀਆਂ ਦੇ ''ਪਿਤਾ'' ਬਣਨਗੇ ਮਾਹੀ

Saturday, Mar 24, 2018 - 06:41 AM (IST)

ਐਸਿਡ ਪੀੜਤ ਬੇਟੀਆਂ ਦੇ ''ਪਿਤਾ'' ਬਣਨਗੇ ਮਾਹੀ

ਅੰਮ੍ਰਿਤਸਰ(ਜ. ਬ., ਨਵਦੀਪ)- ਪੰਜਾਬ 'ਚ ਐਸਿਡ ਪੀੜਤ ਬੇਟੀਆਂ ਨੂੰ ਡੋਲੀ 'ਚ ਵਿਦਾ ਕਰਨ ਲਈ ਦੇਸ਼-ਵਿਦੇਸ਼ ਵਿਚ ਫੈਸ਼ਨ ਦੀ ਦੁਨੀਆ 'ਚ ਹਲਚਲ ਮਚਾਉਣ ਵਾਲੇ ਮਾਹੀ ਦੇ ਡਾਇਰੈਕਟਰ ਮੁਕੇਸ਼ ਮਹਿਰਾ ਅੱਗੇ ਆਏ ਹਨ। ਜਗ ਬਾਣੀ ਨਾਲ ਖਾਸ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਐਸਿਡ ਪੀੜਤ ਬੇਟੀਆਂ ਵਿਆਹ ਦੇ ਪੰਡਾਲ ਵਿਚ ਮਾਹੀ ਦੀ ਡਰੈੱਸ ਵਿਚ ਫੇਰੇ ਲੈਣਗੀਆਂ। ਦੁਲਹਨ ਨੂੰ ਜਿਥੇ ਉਹ ਲਹਿੰਗਾ ਦੇਣਗੇ, ਉਥੇ ਹੀ ਦੁਲਹੇ ਨੂੰ ਸ਼ੇਰਵਾਨੀ। ਐਸਿਡ ਪੀੜਤ ਬੇਟੀਆਂ ਦੇ ਨਾਲ-ਨਾਲ ਮਾਹੀ ਹੁਣ ਫੈਸ਼ਨ ਡਿਜ਼ਾਈਨਿੰਗ ਨਾਲ ਲਗਾਅ ਰੱਖਣ ਵਾਲੇ ਨੌਜਵਾਨਾਂ ਨੂੰ ਫ੍ਰੀ ਟ੍ਰੇਨਿੰਗ ਦੇਣਗੇ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਣ। ਮੁਕੇਸ਼ ਮਹਿਰਾ ਦੱਸਦੇ ਹਨ ਕਿ ਪਿਤਾ ਭਜਨ ਲਾਲ ਮਹਿਰਾ ਦਾ ਕੱਟੜਾ ਆਹਲੂਵਾਲੀਆ ਵਿਚ ਕੱਪੜੇ ਦਾ ਕਾਰੋਬਾਰ ਸੀ, ਮਾਂ ਕੈਲਾਸ਼ਵਤੀ ਘਰੇਲੂ ਔਰਤ ਸੀ। 1986 ਵਿਚ ਵੱਡੇ ਭਰਾ ਰਾਜੇਸ਼ ਮਹਿਰਾ ਤੋਂ ਬਾਅਦ ਉਹ ਕੱਪੜੇ ਦੇ ਧੰਦੇ ਵਿਚ ਉਤਰੇ। ਫੈਸ਼ਨ ਨਾਲ ਬਚਪਨ ਤੋਂ ਲਗਾਅ ਸੀ, ਬਸ ਫੈਸ਼ਨ ਨੂੰ ਬਿਨਾਂ ਕਿਸੇ ਡਿਗਰੀ, ਡਿਪਲੋਮੇ ਦੇ ਜ਼ਿੰਦਗੀ ਦੀ ਪੌੜੀ ਬਣਾਇਆ ਅਤੇ ਦਰਜਨਾਂ ਫਿਲਮਾਂ ਵਿਚ ਡਰੈੱਸ ਡਿਜ਼ਾਈਨ ਕੀਤੀ। ਮਧੁਰ ਭੰਡਾਕਰ ਦੀ ਫਿਲਮ 'ਫੈਸ਼ਨ' ਸੁਪਰਹਿੱਟ ਰਹੀ ਅਤੇ ਜਦੋਂ ਉਹ ਅੰਮ੍ਰਿਤਸਰ ਆਏ ਤਾਂ ਮਾਹੀ ਫੈਸ਼ਨ ਨੂੰ ਖੂਬ ਪਸੰਦ ਕੀਤਾ। ਸਿਨੇ ਸਟਾਰ ਰਾਜ ਬੱਬਰ ਤੇ ਨਵਨੀਤ ਸਿੰਘ (ਫਿਲਮ ਡਾਇਰੈਕਟਰ ਟੌਰ੍ਹ ਮਿੱਤਰਾਂ ਦੀ) ਨੇ ਵੀ ਸਰਾਹਿਆ। 2017 ਵਿਚ ਆਸਟਰੇਲੀਆ 'ਚ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਐਵਾਰਡ ਨਾਲ ਮਾਹੀ ਨੂੰ ਸਨਮਾਨ ਮਿਲਿਆ। ਵਿਦੇਸ਼ੀ ਧਰਤੀ 'ਤੇ ਮਿਲਣ ਵਾਲੇ ਇਸ ਸਨਮਾਨ ਨੂੰ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦੇ ਨਾਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਅੱਜ ਦੁਨੀਆ ਸਾਨੂੰ ਪਛਾਣਦੀ ਹੈ। ਵਿਆਹ ਦੀ ਗੋਲਡਨ ਜੁਬਲੀ 'ਤੇ ਅਮਿਤਾਬ ਬੱਚਨ ਨੂੰ ਸ਼ੇਰਵਾਨੀ ਤੇ ਜਯਾ ਬੱਚਨ ਨੂੰ ਦੇਣਗੇ ਪੰਜਾਬੀ ਸੂਟ ਮਾਹੀ ਦੇ ਡਾਇਰੈਕਟਰ ਮੁਕੇਸ਼ ਮਹਿਰਾ ਕਹਿੰਦੇ ਹਨ ਕਿ ਮੇਰੀ ਇੱਛਾ ਹੈ ਕਿ ਮੈਂ ਅਮਿਤਾਬ ਬੱਚਨ ਤੇ ਜਯਾ ਬੱਚਨ ਦੇ ਵਿਆਹ ਦੀ ਗੋਲਡਨ ਜੁਬਲੀ (2023) 'ਚ ਤੋਹਫੇ ਦੇ ਤੌਰ 'ਤੇ ਬਿੱਗ ਬੀ ਨੂੰ ਸ਼ੇਰਵਾਨੀ ਤੇ ਜਯਾ ਨੂੰ ਪੰਜਾਬੀ ਸੂਟ ਦੇਵਾਂ। ਮੈਂ ਇਨ੍ਹਾਂ ਦੋਵਾਂ ਦਾ ਪ੍ਰਸ਼ੰਸਕ ਹਾਂ।
ਫਿਲਮੀ ਸਿਤਾਰਿਆਂ ਦੀ ਪਹਿਲੀ ਪਸੰਦ ਹੈ ਮਾਹੀ
ਮੁਕੇਸ਼ ਮਹਿਰਾ ਦੱਸਦੇ ਹਨ ਕਿ ਹੁਣ ਤੱਕ ਦਰਜਨਾਂ ਹਿੰਦੀ-ਪੰਜਾਬੀ ਫਿਲਮਾਂ 'ਚ ਉਨ੍ਹਾਂ ਦੀ ਤਿਆਰ ਡਰੈੱਸ ਫਿਲਮੀ ਸਿਤਾਰੇ ਪਾ ਚੁੱਕੇ ਹਨ। ਆਉਣ ਵਾਲੀ ਹਿੰਦੀ ਫਿਲਮ 'ਬੈਂਡ ਆਫ ਮਹਾਰਾਜਾ' ਵਿਚ ਉਨ੍ਹਾਂ ਦੀ ਬਣਾਈ ਡਰੈੱਸ ਦੁਨੀਆ ਦੇਖੇਗੀ, ਉਥੇ ਹੀ ਹੁਣ ਤੱਕ ਗਿੱਪੀ ਗਰੇਵਾਲ, ਜਿੰਮੀ ਸ਼ੇਰਗਿੱਲ, ਦਿਲਜੀਤ ਦੋਸਾਂਝ, ਨੀਰੂ ਬਾਜਵਾ, ਸੋਹਾ ਅਲੀ ਖਾਨ, ਕੁਮਾਰ ਖੇਮੂ, ਸੈਫ ਅਲੀ ਖਾਨ, ਵਿਪੁਲ (ਸਿੰਗਰ), ਮਲਕੀਤ ਸਿੰਘ (ਪੰਜਾਬੀ ਸਿੰਗਰ), ਸੁਦੇਸ਼ ਲਹਿਰੀ, ਅਰਜੁਨ ਕਪੂਰ, ਗੈਵੀ ਚਹਿਲ, ਬਲਰਾਜ ਸਿਆਲ, ਬਿੰਦੂ ਦਾਰਾ ਸਿੰਘ, ਮੁਕੇਸ਼ ਰਿਸ਼ੀ, ਮਾਸਟਰ ਸਲੀਮ, ਲਖਵਿੰਦਰ ਵਡਾਲੀ, ਵਡਾਲੀ ਭਰਾ, ਰਾਗਾ ਬੁਆਏਜ਼ (ਪਾਕਿ ਦਾ ਮਸ਼ਹੂਰ ਬੈਂਡ), ਮੁਨੀਸ਼ ਪਾਲ, ਬਾਗ ਗਰੋਵਰ, ਅਰਜੁਨ ਬਾਜਵਾ, ਗਰੀਸ਼ ਮਲਿਕ, ਚਿਤਰਾਂਗਦਾ ਸਿੰਘ, ਗੁਰਪ੍ਰੀਤ ਘੁੱਗੀ ਤੇ ਬੀਨੂ ਢਿੱਲੋਂ ਵਰਗੇ ਦੇਸ਼-ਦੁਨੀਆ ਦੇ ਕਈ ਕਲਾਕਾਰਾਂ ਲਈ ਡਰੈੱਸ ਡਿਜ਼ਾਈਨ ਕੀਤੀ ਹੈ।


Related News