ਮੁਕੇਰੀਆ ਸੀਟ ਜਿੱਤਣ ਤੋਂ ਬਾਅਦ ਇੰਦੂ ਬਾਲਾ ਦਾ ਪਹਿਲਾ ਬਿਆਨ

10/24/2019 6:17:28 PM

ਮੁਕੇਰੀਆ : ਮੁਕੇਰੀਆ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ 3440 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦਾ ਸਿਹਰਾ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੰਨ੍ਹਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਜਿੱਤ ਦਾ ਸਿਹਰਾ ਦਿੰਦਿਆਂ ਕਿਹਾ ਕਿ ਕੈਪਟਨ ਸਾਹਿਬ ਦੇ ਕੰਮਾਂ ਨੇ ਉਸ ਨੂੰ ਜਿੱਤ ਦਿਵਾਈ ਹੈ। 

ਦੱਸ ਦੇਈਏ ਕਿ ਅੱਜ ਇਲਾਨੇ ਗਏ ਜ਼ਿਮਨੀ ਚੋਣਾਂ ਦੇ ਨਤੀਜਿਆਂ 'ਚ ਮੁਕੇਰੀਆ ਸੀਟ ਤੋਂ ਇੰਦੂ ਬਾਲਾ ਨੂੰ ਕੁੱਲ 53910 ਵੋਟਾਂ ਜਦਕਿ ਭਾਜਪਾ ਨੂੰ 50470 ਵੋਟਾਂ ਮਿਲੀਆ। ਇਸੇ ਤਰ੍ਹਾਂ ਆਜ਼ਾਦ ਉਮੀਦਵਾਰ ਨੂੰ ਕੁੱਲ 268 ਵੋਟਾਂ ਮਿਲੀਆ।


Baljeet Kaur

Content Editor

Related News