ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼, 4 ਵਿਅਕਤੀ ਗ੍ਰਿਫਤਾਰ
Friday, Nov 30, 2018 - 05:59 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਪੁਲਸ ਨੇ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਵਿਅਕਤੀਆਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਫਤਿਹਗੜ੍ਹ ਚੁੜ੍ਹਿਆ ਤੇ ਗੁਰਦਾਸਪੁਰ ਇਲਾਕੇ 'ਚੋਂ ਨਵੇਂ ਮੋਟਰਸਾਈਕਲ ਚੋਰੀ ਕਰਦੇ ਤੇ ਫਿਰ ਉਨ੍ਹਾਂ 'ਤੇ ਜਾਅਲੀ ਨੰਬਰ ਲਗਾ ਕੇ ਮਹਿਜ਼ 5 ਹਜ਼ਾਰ ਰੁਪਏ 'ਚ ਵੇਚ ਦਿੰਦੇ ਸਨ। ਪੁਲਸ ਨੇ ਉਕਤ ਮੁਲਜ਼ਮਾਂ ਕੋਲੋਂ 9 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਪੁਲਸ ਮੁਤਾਬਕ ਚਾਰੇ ਮੁਲਜ਼ਮ ਬੇਰੋਜ਼ਗਾਰ ਹਨ ਤੇ ਕੋਈ ਕੰਮ-ਧੰਦਾ ਨਾ ਮਿਲਣ 'ਤੇ ਉਹ ਚੋਰੀਆਂ ਕਰਨ ਲੱਗ ਪਏ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਚੋਰੀਆਂ ਦੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।