ਕਰਤਾਰਪੁਰ ਲਾਂਘੇ ਦੇ ਉਦਘਾਟਨ 'ਚ ਸ਼ਾਮਲ ਹੋਣ ਬਾਰੇ ਬੋਲੇ ਸੰਨੀ ਦਿਓਲ, 'ਮੈਂ ਨਹੀਂ ਜਾਵਾਂਗਾ ਤਾਂ ਹੋਰ ਕੌਣ ਜਾਊ'
Thursday, Nov 07, 2019 - 10:05 PM (IST)
ਗੁਰਦਾਸਪੁਰ (ਏਜੰਸੀ)- ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਮੈਂ ਨਹੀਂ ਜਾਵਾਂਗਾ ਤਾਂ ਹੋਰ ਕੌਣ ਜਾਵੇਗਾ ਇਹ ਮੇਰਾ ਖੇਤਰ ਤੇ ਮੇਰਾ ਘਰ ਹੈ। ਇਹ ਕਹਿਣਾ ਹੈ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਆਫ ਪਾਰਲੀਮੈਂਟ ਸੰਨੀ ਦਿਓਲ ਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਉਦਘਾਟਨ ਸਮਾਗਮ ਵਿਚ ਉਹ ਨਹੀਂ ਜਾਣਗੇ ਤਾਂ ਹੋਰ ਕੌਣ ਜਾਵੇਗਾ ਕਿਉਂਕਿ ਇਹ ਉਨ੍ਹਾਂ ਦਾ ਖੇਤਰ ਹੈ ਅਤੇ ਉਨ੍ਹਾਂ ਦਾ ਘਰ ਹੈ। ਇਸ ਲਈ ਉਹ ਜ਼ਰੂਰ ਜਾਣਗੇ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦਫਤਰ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਕਿ ਗੁਰਦਾਸਪੁਰ ਤੋਂ ਐਮ.ਪੀ. ਸੰਨੀ ਦਿਓਲ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਅਧਿਕਾਰਤ ਜੱਥੇ ਦਾ ਹਿੱਸਾ ਹੋਣਗੇ। ਇਹ ਜੱਥਾ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਵਿਚ ਸ਼ਾਮਲ ਹੋਵੇਗਾ। ਕਰਤਾਰਪੁਰ ਲਾਂਘਾ ਭਾਰਤ-ਪਾਕਿਸਤਾਨ ਸਰਹੱਦ ਤੋਂ 4.7 ਕਿਲੋਮੀਟਰ ਦੀ ਦੂਰੀ 'ਤੇ ਹੈ, ਜਿਸ ਦਾ ਨੀਹ ਪੱਥਰ ਨਵੰਬਰ 2018 ਵਿਚ ਰੱਖਿਆ ਗਿਆ ਸੀ।