ਵੱਡੀ ਖ਼ਬਰ : ਜੰਮੂ-ਕਸ਼ਮੀਰ ਜਾ ਰਹੇ MP ਸਿਮਰਨਜੀਤ ਮਾਨ ਨੂੰ ਪੁਲਸ ਨੇ ਲਖਨਪੁਰ ਬਾਰਡਰ ’ਤੇ ਰੋਕਿਆ
Monday, Oct 17, 2022 - 09:42 PM (IST)
ਪਠਾਨਕੋਟ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੰਸਦ ਮੈਂਬਰ ਮਾਨ ਨੂੰ ਲਖਨਪੁਰ ਬਾਰਡਰ ’ਤੇ ਜੰਮੂ-ਕਸ਼ਮੀਰ ਜਾਣ ਤੋਂ ਕਠੂਆ ਪੁਲਸ ਨੇ ਰੋਕ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਅਸੈਂਬਲੀ ਭੰਗ ਕਰਕੇ ਫ਼ੌਜ ਲਾ ਕੇ ਉਸ ਨੂੰ ਅਫਸਪਾ ਦੇ ਹੱਕ ਦਿੱਤੇ ਹੋਏ ਹਨ। ਇਸ ’ਤੇ ਹਾਈਕੋਰਟ ਤੇ ਸੁਪਰੀਮ ਕੋਰਟ ਆਪਣਾ ਕੋਈ ਐਕਸ਼ਨ ਨਹੀਂ ਲੈ ਰਹੇ।
ਇਹ ਖ਼ਬਰ ਵੀ ਪੜ੍ਹੋ : ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਸੰਸਦ ਮੈਂਬਰ ਮਾਨ ਨੇ ਕਿਹਾ ਕਿ ਮੈਂ ਉਥੇ ਜਾ ਕੇ ਸਿੱਖਾਂ ਦੀ ਹਾਲਤ ਦੇਖਣਾ ਚਾਹੁੰਦਾ ਹਾਂ ਕਿ ਉਥੇ ਸਿੱਖ ਸੁਰੱਖਿਅਤ ਹਨ ਕਿ ਨਹੀਂ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਇਕ ਸਟੇਟ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਲੁਧਿਆਣਾ ਜਾਣਾ ਜਾਂ ਚੰਡੀਗੜ੍ਹ ਜਾਣਾ। ਉਨ੍ਹਾਂ ਕਿਹਾ ਕਿ ਜੇ ਮੈਂ ਪੰਜਾਬ ’ਚ ਹਾਂ ਤਾਂ ਜਿਥੇ ਮਰਜ਼ੀ ਚਲਾ ਜਾਵਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ