ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
Tuesday, May 26, 2026 - 02:40 PM (IST)
ਜਲੰਧਰ (ਸੋਨੂੰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਗੁਰੂ ਅਰਜਨ ਦੇਵ ਨਗਰ ਬਸਤੀ ਮਿੱਠੂ ਵਿਖੇ ਐੱਚ. ਪੀ. ਪੈਟਰੋਲ ਪੰਪ 'ਤੇ ਅਚਾਨਕ ਅੱਗ ਲੱਗ ਗਈ। ਮੌਕੇ ਉਤੇ ਪੈਟਰੋਲ ਪੰਪ ਵਾਲੇ ਕਾਮੇ ਉਸੇ ਹਾਲਾਤ ਵਿਚ ਛੱਡ ਕੇ ਬਾਹਰ ਨੂੰ ਭੱਜੇ। ਇਸ ਦੌਰਾਨ ਇਕ ਵਿਅਕਤੀ ਨੇ ਅੱਗ ਬੁਝਾਊ ਯੰਤਰ ਵਾਲਾ ਸਿਲੰਡਰ ਖੋਲ੍ਹ ਕੇ ਅੱਗ 'ਤੇ ਕਾਬੂ ਪਾਇਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ 5 ਗਲੌਕ ਪਿਸਤੌਲਾਂ ਸਮੇਤ ਹਥਿਆਰ ਸਪਲਾਇਰ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ

ਮਿਲੀ ਜਾਣਕਾਰੀ ਮੁਤਾਬਕ ਇਸ ਪੈਟਰੋਲ ਪੰਪ 'ਤੇ ਇਹ ਲਗਾਤਾਰ ਤੀਜੀ ਅੱਗ ਵਾਲੀ ਘਟਨਾ ਹੈ, ਪੈਟਰੋਲ ਪੰਪ ਦਾ ਮਾਲਕ ਇਸੇ ਦਾ ਕੋਈ ਯੋਗ ਹੱਲ ਨਹੀਂ ਕੱਢਦਾ, ਕੁਝ ਸਮਾਂ ਪਹਿਲਾਂ ਵੀ ਇਕ ਮੋਟਰਸਾਈਕਲ ਨੂੰ ਇਥੇ ਅੱਗ ਲੱਗ ਗਈ ਸੀ। ਬੇਹਦ ਸੰਘਣੀ ਆਬਾਦੀ ਦੇ ਵਿੱਚ ਪੈਟਰੋਲ ਪੰਪ ਪਾਸ ਕਰਨਾ ਨਿਯਮਾਂ ਦੇ ਉਲਟ ਹੈ, ਇਲਾਕੇ ਦੇ ਲੋਕ ਬਹੁਤ ਡਰ ਅਤੇ ਸਹਿਮ ਦੀ ਸਥਿਤੀ ਵਿੱਚ ਹਨ। ਲੋਕਾਂ ਦੀ ਮੰਗ ਹੈ ਕਿ ਇਸ ਪੈਟਰੋਲ ਪੰਪ ਦੀ ਮਨਜ਼ੂਰੀ ਨੂੰ ਕੈਂਸਲ ਕਰਕੇ ਜਲਦੀ ਤੋਂ ਜਲਦੀ ਸੰਘਣੀ ਆਂਬਾਦੀ ਚੋਂ ਬਾਹਰ ਕੱਢ ਕੇ ਕਿਤੇ ਹੋਰ ਸ਼ਿਫਟ ਕੀਤਾ ਜਾਵੇ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਹੀ ਅਸੀਂ ਇਸ ਸੰਬੰਧ ਦੇ 'ਚ ਡੀ. ਸੀ. ਸਾਬ੍ਹ ਨੂੰ ਮੰਗ ਪੱਤਰ ਦੇ ਕੇ ਇਸ ਪੈਟਰੋਲ ਪੰਪ ਨੂੰ ਬੰਦ ਕਰਵਾਵਾਂਗੇ, ਜੇਕਰ ਸਾਡੀ ਸੁਣਵਾਈ ਨਾ ਕੀਤੀ ਗਈ ਤਾਂ ਅਸੀਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਅਤੇ ਭੁੱਖ ਹੜਤਾਲ 'ਤੇ ਬੈਠਾਂਗੇ।

ਇਹ ਵੀ ਪੜ੍ਹੋ: ਜਲੰਧਰ 'ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਪੈਟਰੋਲ ਪੰਪ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਆਗੂ ਲੱਕੀ ਖਾਲਸਾ ਜ਼ਿਲ੍ਹਾ ਇੰਟਕ ਪ੍ਰਧਾਨ, ਹਰਭਜਨ ਸਿੰਘ ਸਕੱਤਰ ਪੀ. ਪੀ. ਸੀ. ਸੀ, ਆਈ. ਐੱਸ. ਬੱਗਾ, ਮਿਸ਼ਨ ਸ਼ਹੀਦਾਂ ਤਰਨਾ ਦਲ ਜਲੰਧਰ ਤੋਂ ਭਵਨਜੀਤ ਸਿੰਘ, ਬਘੇਲ ਸਿੰਘ, ਨਿਹਾਲ ਸਿੰਘ ਨਿਹੰਗ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਗੋਰਾ, ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਹਰਜਿੰਦਰ ਸਿੰਘ ਜ਼ਿੰਦਾ, ਬਲਦੇਵ ਸਿੰਘ ਗਤਕਾ ਮਾਸਟਰ, ਜਤਿੰਦਰ ਪਾਲ ਸਿੰਘ ਮਝੈਲ, ਸਿੱਖ ਐਕਸ਼ਨ ਕਮੇਟੀ ਤੋਂ ਦਵਿੰਦਰ ਸਿੰਘ ਵਿੱਕੀ ਆਦਿ ਨੇ ਮੰਗ ਕੀਤੀ ਗਈ ਪੈਟਰੋਲ ਪੰਪ ਸੰਘਣੀ ਆਬਾਦੀ ਵਿਚੋਂ ਬਾਹਰ ਕੱਢ ਕੇ ਕਿਸੇ ਖੁੱਲ੍ਹੀ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ।

ਇਹ ਵੀ ਪੜ੍ਹੋ: ਅਕਾਲੀ-ਭਾਜਪਾ ਦਾ ਗਠਜੋੜ! 'ਤੱਕੜੀ' ਲਈ ਵੋਟਾਂ ਮੰਗ ਰਹੇ MLA ਜੰਗੀ ਲਾਲ ਮਹਾਜਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
