ਸਾਂਸਦ ਰਿੰਕੂ ਨੇ ਸਦਨ ’ਚ ਪਾਸਪੋਰਟ ਨੂੰ ਲੈ ਕੇ ਕੀਤਾ ਸਵਾਲ, ਕਿਹਾ ਬਿਨੈਕਾਰਾਂ ਦੀ ਗਿਣਤੀ ਦੁੱਗਣੀ, ਸੇਵਾ ਕੇਂਦਰ ਘੱਟ

Monday, Dec 18, 2023 - 06:50 PM (IST)

ਸਾਂਸਦ ਰਿੰਕੂ ਨੇ ਸਦਨ ’ਚ ਪਾਸਪੋਰਟ ਨੂੰ ਲੈ ਕੇ ਕੀਤਾ ਸਵਾਲ, ਕਿਹਾ ਬਿਨੈਕਾਰਾਂ ਦੀ ਗਿਣਤੀ ਦੁੱਗਣੀ, ਸੇਵਾ ਕੇਂਦਰ ਘੱਟ

ਦਿੱਲੀ/ਜਲੰਧਰ (ਵਿਸ਼ੇਸ਼) : ਪਿਛਲੇ 3 ਸਾਲ ’ਚ ਪਾਸਪੋਰਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਸੂਬੇ ’ਚ ਦੁੱਗਣੀ ਹੋ ਗਈ ਹੈ, ਜਦਕਿ ਪਾਸਪੋਰਟ ਸੇਵਾ ਕੇਂਦਰਾਂ ਦਾ ਢਾਂਚਾ ਇਸ ਦੇ ਮੁਕਾਬਲੇ ’ਚ ਕੁਝ ਨਹੀਂ ਹੈ। ਇਹ ਵਿਚਾਰ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪ੍ਰਗਟ ਕੀਤੇ, ਜਿਨ੍ਹਾਂ ਸੰਸਦ ’ਚ ਇਸ ਵਿਸ਼ੇ ’ਤੇ ਕੇਂਦਰੀ ਵਿਦੇਸ਼ ਮੰਤਰਾਲਾ ਤੋਂ ਸਵਾਲ ਪੁੱਛੇ ਹਨ। ਇਸ ਸਵਾਲ ਦੇ ਜਵਾਬ ’ਚ ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਜਨਵਰੀ 2020 ਤੋਂ ਲੈ ਕੇ ਨਵੰਬਰ 2023 ਦਰਮਿਆਨ ਪੰਜਾਬ ’ਚ 34 ਲੱਖ 38 ਹਜ਼ਾਰ 298 ਲੋਕਾਂ ਨੂੰ ਪਾਸਪੋਰਟ ਜਾਰੀ ਕੀਤੇ ਗਏ ਹਨ, ਜਦਕਿ ਇਸ ਸਾਲ ਨਵੰਬਰ ਤੱਕ 12 ਲੱਖ 36 ਹਜ਼ਾਰ ਤੋਂ ਵਧ ਲੋਕ ਪਾਸਪੋਰਟ ਲੈ ਚੁੱਕੇ ਹਨ। ਰਿੰਕੂ ਵੱਲੋਂ ਸੰਸਦ ’ਚ ਪੰਜਾਬ ’ਚ ਵੱਧ ਰਹੇ ਪਾਸਪੋਰਟ ਬਿਨੈਕਾਰਾਂ ਨੂੰ ਸੰਭਾਲਣ ਦੇ ਲਈ ਵਿਦੇਸ਼ ਮੰਤਰਾਲਾ ਵੱਲੋਂ ਕੀਤੇ ਗਏ ਉਪਾਵਾਂ ਦੀ ਜਾਣਕਾਰੀ ਹਾਸਲ ਕਰਨ ਲਈ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਖੁਲਾਸਾ ਹੋਇਆ ਹੈ। ਵਿਦੇਸ਼ ਮੰਤਰਾਲਾ ਨੇ ਆਪਣੇ ਜਵਾਬ ’ਚ ਦੱਸਿਆ ਕਿ ਸੂਬੇ ’ਚ ਸਾਲ 2020 ’ਚ 5,09,411, 2021 ’ਚ 6,93,209,2022 ’ਚ 9,99,104 ਤੇ 2023 ’ਚ ਨਵੰਬਰ ਤੱਕ 12,36,574 ਲੋਕ ਪਾਸਪੋਰਟ ਲੈ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ 

ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਕੋਵਿਡ-19 ਦੀ ਵਜ੍ਹਾ ਨਾਲ ਲਾਕਡਾਊਨ ਲੱਗਣ ਕਾਰਨ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਦਾ ਬੈਕਲਾਗ ਵਧ ਗਿਆ, ਜਿਸ ਦੀ ਵਜ੍ਹਾ ਨਾਲ ਪਾਸਪੋਰਟ ਦੀਆਂ ਫਾਈਲਾਂ ਇੰਨੀਆਂ ਜ਼ਿਆਦਾ ਵਧ ਗਈਆਂ। ਫਿਲਹਾਲ ਦੇਸ਼ ’ਚ 93 ਪਾਸਪੋਰਟ ਸੇਵਾ ਕੇਂਦਰ ਤੇ 434 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਹਨ, ਜਿਸ ’ਚੋਂ 6 ਪਾਸਪੋਰਟ ਸੇਵਾ ਕੇਂਦਰ ਤੇ 9 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਪੰਜਾਬ ’ਚ ਵਰਕਰ ਹਨ। ਵਿਦੇਸ਼ ਮੰਤਰਾਲਾ ਨੇ ਇਹ ਵੀ ਸਾਫ ਕੀਤਾ ਹੈ ਕਿ ਪੰਜਾਬ ’ਚ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸਰਕਾਰ ਵੱਲੋਂ 50 ਅਸਥਾਈ ਵਰਕਰ 50 ਡਾਟਾ ਐਂਟਰੀ ਆਪ੍ਰੇਟਰ ਤੇ 5 ਮਲਟੀਟਾਸਕ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤਾਂ ਕਿ ਵੱਧ ਰਹੇ ਬਿਨੈਕਾਰਾਂ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕੇ। ਰਿੰਕੂ ਨੇ ਕਿਹਾ ਹੈ ਕਿ ਲਗਾਤਾਰ ਵੱਧ ਰਹੀਆਂ ਅਰਜ਼ੀਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਨਵੇਂ ਪਾਸਪੋਰਟ ਸੇਵਾ ਕੇਂਦਰ ਖੋਲ੍ਹਣੇ ਚਾਹੀਦੇ ਹਨ ਤੇ ਮੌਜੂਦਾ ਪਾਸਪੋਰਟ ਸੇਵਾ ਕੇਂਦਰ ਖੋਲ੍ਹਣੇ ਚਾਹੀਦੇ ਹਨ ਤੇ ਮੌਜੂਦਾ ਪਾਸਪੋਰਟ ਸੇਵਾ ਕੇਂਦਰਾਂ ਦੀ ਸਮਰੱਥਾ ’ਚ ਵਾਧਾ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਾਸਪੋਰਟ ਪ੍ਰਾਪਤ ਕਰਨ ਲਈ ਲੰਬੀਆਂ-ਲੰਬੀਆਂ ਅਪੁਆਇੰਟਮੈਂਟਸ ਦਾ ਸਾਹਮਣਾ ਨਾ ਕਰਨਾ ਪਏ।

ਇਹ ਵੀ ਪੜ੍ਹੋ : ਸਾਵਧਾਨ! ਕਿਤੇ ਤੁਹਾਡੀ ਸਿਹਤ ’ਤੇ ਭਾਰੀ ਨਾ ਪੈ ਜਾਵੇ ਠੰਡ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News