ਵੱਡੀ ਖ਼ਬਰ : MP ਰਵਨੀਤ ਬਿੱਟੂ ਨੂੰ 14 ਦਿਨਾਂ ਲਈ ਜੇਲ੍ਹ ''ਚ ਭੇਜਿਆ, ਖ਼ੁਦ ਦਿੱਤੀ ਸੀ ਗ੍ਰਿਫ਼ਤਾਰੀ

Tuesday, Mar 05, 2024 - 06:40 PM (IST)

ਵੱਡੀ ਖ਼ਬਰ : MP ਰਵਨੀਤ ਬਿੱਟੂ ਨੂੰ 14 ਦਿਨਾਂ ਲਈ ਜੇਲ੍ਹ ''ਚ ਭੇਜਿਆ, ਖ਼ੁਦ ਦਿੱਤੀ ਸੀ ਗ੍ਰਿਫ਼ਤਾਰੀ

ਲੁਧਿਆਣਾ (ਮਹਿਰਾ) : ਲੁਧਿਆਣਾ ਨਗਰ ਨਿਗਮ ਦਫ਼ਤਰ 'ਚ ਤਾਲਾ ਲਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਅਤੇ ਸ਼ਾਮ ਸੁੰਦਰ ਮਲੋਹਤਰਾ ਨੂੰ ਅੱਜ ਸਥਾਨਕ ਅਦਾਲਤ 'ਚ ਪੇਸ਼ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਜਾਅਲੀ ਸਰਟੀਫਿਕੇਟ ਬਣਾ ਨੌਕਰੀਆਂ ਲੈਣ ਵਾਲੇ ਸਾਵਧਾਨ, CM ਮਾਨ ਨੇ ਕੀਤਾ ਵੱਡਾ ਐਲਾਨ (ਵੀਡੀਓ)

ਜਿਸ 'ਚ ਬਿੱਟੂ ਦੇ ਵਕੀਲਾਂ ਨੇ ਬਿੱਟੂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇਣ ਦੀ ਮੰਗ ਕੀਤੀ। ਵਕੀਲਾਂ ਨੇ ਬਿੱਟੂ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਨੂੰ ਇਸ ਮਾਮਲੇ 'ਚ ਸ਼ਾਮਲ ਤਫ਼ਤੀਸ਼ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੁਫ਼ਤ ਬੱਸ ਯੋਜਨਾ' ਨੂੰ ਲੈ ਕੇ ਬਜਟ 'ਚ ਅਹਿਮ ਐਲਾਨ, ਵੱਡੀ ਗਿਣਤੀ 'ਚ ਔਰਤਾਂ ਲੈ ਰਹੀਆਂ ਲਾਭ

ਇਸ ਕਰਕੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਤਾਨਿਸ਼ਠ ਗੋਇਲ ਦੀ ਅਦਾਲਤ ਨੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਉਕਤ ਚਾਰਾਂ ਨੂੰ 14 ਦਿਨਾਂ ਲਈ ਜੇਲ੍ਹ 'ਚ ਭੇਜ ਦਿੱਤਾ ਹੈ ਅਤੇ ਪੁਲਸ ਨੂੰ ਉਨ੍ਹਾਂ ਦੀ ਜ਼ਮਾਨਤ 'ਤੇ ਇਕ ਦਿਨ ਦਾ ਨੋਟਿਸ ਦੇ ਦਿੱਤਾ ਹੈ। 

ਰਵਨੀਤ ਬਿੱਟੂ ਨੇ ਅੱਜ ਖ਼ੁਦ ਦਿੱਤੀ ਗ੍ਰਿਫ਼ਤਾਰੀ
ਦੱਸਣਯੋਗ ਹੈ ਕਿ ਰਵਨੀਤ ਬਿੱਟੂ ਅਤੇ ਹੋਰਨਾਂ ਨੇ ਕੁੱਝ ਦਿਨ ਪਹਿਲਾਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਰਵਨੀਤ ਬਿੱਟੂ ਨੇ ਐਲਾਨ ਕੀਤਾ ਸੀ ਕਿ ਉਹ 5 ਮਾਰਚ ਨੂੰ ਗ੍ਰਿਫ਼ਤਾਰੀ ਦੇਣਗੇ, ਜਿਸ ਤੋਂ ਬਾਅਦ ਅੱਜ ਉਹ ਭਾਰੀ ਸਮਰਥਕਾਂ ਨਾਲ ਡੀ. ਸੀ. ਦਫ਼ਤਰ ਗ੍ਰਿਫ਼ਤਾਰੀ ਦੇਣ ਪੁੱਜੇ ਸਨ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News