ਸੜਕ ਹਾਦਸੇ ਨੇ ਘਰ ''ਚ ਪਵਾਏ ਵੈਣ, ਮੋਟਰਸਾਈਕਲ ਸਵਾਰ ਦੀ ਮੌਤ

Monday, Jan 23, 2023 - 10:45 PM (IST)

ਸੜਕ ਹਾਦਸੇ ਨੇ ਘਰ ''ਚ ਪਵਾਏ ਵੈਣ, ਮੋਟਰਸਾਈਕਲ ਸਵਾਰ ਦੀ ਮੌਤ

ਟਾਂਡਾ ਉੜਮੁੜ (ਪੰਡਿਤ) : ਰੇਲਵੇ ਫਲਾਈਓਵਰ ਬ੍ਰਿਜ ’ਤੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਹਾਦਸਾ ਸੋਮਵਾਰ ਕਰੀਬ 9 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਤਰਸੇਮ ਸਿੰਘ ਪੁੱਤਰ ਹਰਭਜਨ ਲਾਲ ਵਾਸੀ ਪਿੰਡ ਸਹਿਬਾਜ਼ਪੁਰ ਆਪਣੇ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ।

ਇਹ ਵੀ ਪੜ੍ਹੋ : CM ਮਾਨ ਨੂੰ ਮੁੰਬਈ ਵਿਖੇ ਕਾਰੋਬਾਰੀਆਂ ਵੱਲੋਂ ਭਰਵਾਂ ਹੁੰਗਾਰਾ, ਕਈ ਵੱਡੀ ਕੰਪਨੀਆਂ ਨਾਲ ਕੀਤੀ ਮੁਲਾਕਾਤ

ਜਦੋਂ ਉਹ ਫਲਾਈਓਵਰ ਬ੍ਰਿਜ ’ਤੇ ਪਹੁੰਚਿਆ ਤਾਂ ਉਸ ਵਿੱਚ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ | 108 ਐਂਬੂਲੈਂਸ ਦੀ ਟੀਮ ਨੇ ਉਸਨੂੰ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ ਪ੍ਰੰਤੂ ਉਸਦੀ ਮੌਤ ਹੋ ਚੁੱਕੀ ਸੀ। ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ 38 ਸਾਲਾ ਤਰਸੇਮ ਹਲਵਾਈ ਦਾ ਕੰਮ ਕਰਦਾ ਸੀ।


author

Mandeep Singh

Content Editor

Related News