ਦੋ ਦਿਨ ਪਹਿਲਾਂ ਲਏ ਮੋਟਰਸਾਈਕਲ 'ਤੇ ਘੁੰਮਣ ਨਿਕਲੇ ਨੌਜਵਾਨ, ਵਾਪਰੀ ਹੋਣੀ ਨੇ ਦੋ ਪਰਿਵਾਰਾਂ 'ਚ ਪਵਾਏ ਕੀਰਣੇ

Wednesday, Nov 11, 2020 - 06:22 PM (IST)

ਦੋ ਦਿਨ ਪਹਿਲਾਂ ਲਏ ਮੋਟਰਸਾਈਕਲ 'ਤੇ ਘੁੰਮਣ ਨਿਕਲੇ ਨੌਜਵਾਨ, ਵਾਪਰੀ ਹੋਣੀ ਨੇ ਦੋ ਪਰਿਵਾਰਾਂ 'ਚ ਪਵਾਏ ਕੀਰਣੇ

ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਦਾਖਾ ਦੇ ਦੋ ਨੌਜਵਾਨ ਦੋਸਤਾਂ ਦੀ ਮੋਟਰਸਾਈਕਲ ਡੋਲਣ ਤੋਂ ਬਾਅਦ ਬੇਕਾਬੂ ਹੋ ਕੇ ਨਹਿਰ ਦੀ ਪਟੜੀ ਨਾਲ ਟਕਰਾਉਣ ਕਾਰਨ ਮੌਕੇ 'ਤੇ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਏ.ਐੱਸ.ਆਈ. ਹਮੀਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਜਿਸ ਨੇ ਦੋ ਦਿਨ ਪਹਿਲਾਂ ਹੀ ਨਵਾਂ ਪਲੈਟੀਨਾ ਮੋਟਰਸਾਈਕਲ ਖਰੀਦਿਆ ਸੀ। ਆਪਣੇ ਗੁਆਂਢ ਵਿਚ ਰਹਿ ਰਹੇ ਦੋਸਤ ਦਿਲਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਅਵਤਾਰ ਸਿੰਘ ਨਾਲ ਪਿੰਡ ਦਾਖਾ ਤੋਂ ਈਸੇਵਾਲ ਨਹਿਰ 'ਤੇ ਲੁਧਿਆਣਾ ਨੂੰ ਜਾ ਰਿਹਾ ਸੀ। ਅਚਾਨਕ ਉਸ ਦਾ ਮੋਟਰਸਾਈਕਲ ਡੋਲ ਗਿਆ ਅਤੇ ਬੇਕਾਬੂ ਹੋ ਕੇ ਨਹਿਰ ਦੀ ਪੱਟੜੀ ਨਾਲ ਟਕਰਾ ਗਿਆ ਅਤੇ ਦੋਵੇਂ ਦੋਸਤਾਂ ਦੀ ਮੋਟਰਸਾਈਕਲ ਤੋਂ ਡਿੱਗਦੇ ਸਾਰ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ :  ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਪਾਖੰਡੀ ਮਲਕੀਤ 'ਤੇ ਵੱਡੀ ਕਾਰਵਾਈ

ਦੋਵੇਂ ਦੋਸਤਾਂ ਦੀ ਉਮਰ 22 ਕੁ ਸਾਲ ਸੀ। ਦੋ ਨੌਜਵਾਨਾਂ ਦੀ ਮੌਤ ਦੀ ਮੰਦਭਾਗੀ ਖ਼ਬਰ ਮਿਲਦਿਆਂ ਦਾਖਾ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਥਾਣਾ ਦਾਖਾ ਦੀ ਪੁਲਸ ਨੇ ਮ੍ਰਿਤਕ ਹਰਪ੍ਰੀਤ ਸਿੰਘ ਦੇ ਭਰਾ ਜਗਦੀਪ ਸਿੰਘ ਦੇ ਬਿਆਨਾਂ ਤੇ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਹੈ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਜੀਜੇ-ਸਾਲੀ ਦੀ ਇਕੱਠਿਆਂ ਮੌਤ


author

Gurminder Singh

Content Editor

Related News