ਫਿਰੋਜ਼ਪੁਰ ਦਾ ਸ਼ਮਸ਼ਾਨਘਾਟ ਚੋਰਾਂ ਦੇ ਨਿਸ਼ਾਨੇ ’ਤੇ, ਹੁਣ ਤੱਕ ਚੋਰੀ ਹੋਏ 40 ਮੋਟਰਸਾਈਕਲ

Sunday, Feb 02, 2020 - 05:43 PM (IST)

ਫਿਰੋਜ਼ਪੁਰ ਦਾ ਸ਼ਮਸ਼ਾਨਘਾਟ ਚੋਰਾਂ ਦੇ ਨਿਸ਼ਾਨੇ ’ਤੇ, ਹੁਣ ਤੱਕ ਚੋਰੀ ਹੋਏ 40 ਮੋਟਰਸਾਈਕਲ

ਫਿਰੋਜ਼ਪੁਰ (ਕੁਮਾਰ) - ਸਥਾਨਕ ਸ਼ਹਿਰ ਦੇ ਜ਼ੀਰਾ ਗੇਟ ਸਥਿਤ ਸ਼ਮਸ਼ਾਨਘਾਟ ਚੋਰਾਂ ਦੇ ਨਿਸ਼ਾਨੇ ’ਤੇ ਹੈ। ਇਸ ਸ਼ਮਸ਼ਾਨਘਾਟ ’ਚੋਂ ਪਿਛਲੇ ਕੁਝ ਸਮੇਂ ’ਚ ਹੀ ਲੋਕਾਂ ਦੇ ਕਰੀਬ 40 ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਸ਼ੇਰੇ-ਏ-ਪੰਜਾਬ ਦੇ ਪ੍ਰਧਾਨ ਰਿਸ਼ੀ ਮਹਿਤਾ, ਸੀਨੀਅਰ ਉਪ ਪ੍ਰਧਾਨ ਸਾਗਰ ਪੁਰੀ ਅਤੇ ਜਨਰਲ ਸੈਕਟਰੀ ਆਸ਼ੂ ਕਪਾਹੀ ਨੇ ਦੱਸਿਆ ਕਿ ਜਦ ਵੀ ਕਿਸੇ ਵਿਅਕਤੀ ਦੀ ਲਾਸ਼ ਸਸਕਾਰ ਵਾਸਤੇ ਸ਼ਮਸ਼ਾਨਘਾਟ ’ਚ ਲਿਆਂਦੀ ਜਾਂਦੀ ਹੈ ਤਾਂ ਉਥੇ ਆਉਣ ਵਾਲੇ ਲੋਕਾਂ ਦੇ ਆਏ ਦਿਨ ਮੋਟਰਸਾਈਕਲ ਚੋਰੀ ਹੋ ਜਾਂਦੇ ਹਨ। ਲਗਾਤਾਰ ਹੋ ਰਹੀਆਂ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਦੇ ਸਬੰਧ ’ਚ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। 

ਚੋਰਾਂ ਤੋਂ ਪਰੇਸ਼ਾਨ ਲੋਕਾਂ ਨੇ ਮੰਗ ਕੀਤੀ ਕਿ ਸਰਗਰਮ ਮੋਟਰਸਾਈਕਲ ਚੋਰ ਗਿਰੋਹਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਉਨ੍ਹਾਂ ਸ਼ਮਸ਼ਾਨਘਾਟ ਦੀ ਪ੍ਰਬੰਧਕੀ ਕਮੇਟੀ ਤੋਂ ਮੰਗ ਕੀਤੀ ਕਿ ਸ਼ਮਸ਼ਾਨਘਾਟ ’ਚ ਵਾਹਨਾਂ ਦੀ ਸੰਭਾਲ ਲਈ ਚੌਕੀਦਾਰ ਰੱਖਿਆ ਜਾਵੇ।


author

rajwinder kaur

Content Editor

Related News