ਮੋਟਰਸਾਇਕਲ ’ਤੇ ਦਰਖਤ ਡਿੱਗਣ ਕਾਰਨ ਭਾਕਿਯੂ ਦੇ 2 ਕਿਸਾਨ ਆਗੂ ਜ਼ਖਮੀ

Tuesday, Oct 05, 2021 - 12:42 PM (IST)

ਮੋਟਰਸਾਇਕਲ ’ਤੇ ਦਰਖਤ ਡਿੱਗਣ ਕਾਰਨ ਭਾਕਿਯੂ ਦੇ 2 ਕਿਸਾਨ ਆਗੂ ਜ਼ਖਮੀ

ਤਪਾ ਮੰਡੀ (ਸ਼ਾਮ,ਗਰਗ) : ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਅਤੇ ਵਰਖਾ ਕਾਰਨ ਢਿਲਵਾਂ ਨਜ਼ਦੀਕ ਦਰਖਤ ਟੁੱਟ ਕੇ ਮੋਟਰਸਾਇਕਲ ਸਵਾਰਾਂ ’ਤੇ ਡਿੱਗਣ ਕਾਰਨ ਭਾਕਿਯੂ (ਸਿੱਧੂਪੁਰ) ਦੇ ਸਰਗਰਮ ਆਗੂ ਗੰਭੀਰ ਰੂਪ ’ਚ ਜ਼ਖਮੀ ਹੋਣ ਬਾਰੇ ਜਾਣਕਾਰੀ ਮਿਲੀ ਹੈ। ਹਸਪਤਾਲ ਤਪਾ ’ਚ ਜੇਰੇ ਇਲਾਜ ਭਾਕਿਯੂ (ਸਿੱਧੂਪੁਰ) ਦੇ ਸੀਨੀਅਰ ਆਗੂ ਗੋਰਾ ਸਿੰਘ ਢਿਲਵਾਂ ਆਪਣੇ ਸਾਥੀ ਨਛੱਤਰ ਸਿੰਘ ਨਾਲ ਬਰਨਾਲਾ ਰੇਲਵੇ ਸਟੇਸ਼ਨ ’ਤੇ ਲੱਗੇ ਮੋਰਚੇ ’ਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਢਿਲਵਾਂ ਆ ਰਹੇ ਸਨ, ਤੇਜ਼ ਹਨ੍ਹੇਰੀ ਅਤੇ ਵਰਖਾ ਹੋਣ ਕਾਰਨ ਜਦ ਉਹ ਪਿੰਡ ਢਿੱਲਵਾਂ, ਮੋੜਾਂ ਨੇੜੇ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਇਕਲ ’ਤੇ ਇਕ ਦਰਖਤ ਟੁੱਟ ਕੇ ਡਿੱਗ ਪਿਆ।

ਇਸ ਹਾਦਸੇ ਕਾਰਨ ਉਹ ਦੋਵੇਂ ਡਿੱਗ ਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਕਿਸਾਨ ਆਗੂ ਬੂਟਾ ਸਿੰਘ ਢਿਲਵਾਂ, ਜੰਥੇਬੰਦੀ ਦੇ ਆਗੂਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਪੁੱਜ ਕੇ ਜ਼ਖਮੀਆਂ ਨੂੰ ਤਪਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਕਿਸਾਨ ਆਗੂ ਗੋਰਾ ਸਿੰਘ ਢਿਲਵਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News