ਮੋਟਰਸਾਈਕਲ ਸਵਾਰ ਤੋਂ 15 ਕਿੱਲੋ ਭੁੱਕੀ ਬਰਾਮਦ
Tuesday, Jul 18, 2017 - 03:29 PM (IST)

ਅਹਿਮਦਗੜ੍ਹ (ਇਰਫਾਨ, ਪੁਰੀ) : ਜ਼ਿਲਾ ਸੰਗਰੂਰ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ 'ਚ ਪੁਲਸ ਵੱਲੋਂ ਨਸ਼ਿਆਂ ਖਿਲਾਫ ਵੱਡੇ ਪੱਧਰ 'ਤੇ ਵਿੱਢੀ ਗਈ ਮੁਹਿੰਮ ਤਹਿਤ ਅਹਿਮਦਗੜ੍ਹ ਪੁਲਸ ਨੇ ਮੋਟਰਸਾਈਕਲ ਸਵਾਰ ਤੋਂ 15 ਕਿੱਲੋਂ ਭੁੱਕੀ ਬਰਾਮਦ ਕੀਤੀ ਹੈ। ਐੱਸ. ਐੱਚ. ਓ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਇਕ ਵਿਅਕਤੀ ਮੋਟਰਸਾਈਕਲ ਪੀ ਬੀ 13 ਐਲ 6470 'ਤੇ ਨਹਿਰ ਪੁੱਲ ਤੋਂ ਛੰਨਾ ਪਿੰਡ ਵੱਲ ਨੂੰ ਆਉਂਦਾ ਦਿਖਾਈ ਦਿੱਤਾ ਜਿਸ ਕੋਲ ਇਕ ਪਲਾਸਟਿਕ ਦੀ ਬੋਰੀ ਸੀ ਜੋ ਪੁਲਸ ਨਾਕੇ ਨੂੰ ਵੇਖ ਦੂਸਰੇ ਪਾਸੇ ਨੂੰ ਮੁੜ ਗਿਆ ਅਤੇ ਜਿਸ ਨੂੰ ਸਹਾਇਕ ਥਾਣੇਦਾਰ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਰੋਕ ਲਿਆ।
ਇਸ ਦੌਰਾਨ ਜਦੋਂ ਪੁਲਸ ਪਾਰਟੀ ਵਲੋਂ ਉਕਤ ਨੂੰ ਘੇਰ ਕੇ ਤਲਾਸ਼ੀ ਲਈ ਤਾ ਉਸ ਕੋਲੋਂ 15 ਕਿੱਲੋਂ ਭੁੱਕੀ ਬਰਾਮਦ ਹੋਈ। ਪੁਲਸ ਨੇ ਮੋਟਰਸਾਈਕਲ ਸਵਾਰ ਮੁਹੰਮਦ ਸ਼ਕੂਰ ਉਰਫ ਬਚੀ ਪੁੱਤਰ ਰੌਸ਼ਨ ਖਾਂ ਵਾਸੀ ਵਾਰਡ ਨੰ 8 ਅਹਿਮਦਗੜ੍ਹ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।