ਮੋਟਰਸਾਈਕਲ ਚੋਰ ਕਾਬੂ, ਸਾਥੀ ਫਰਾਰ
Wednesday, Aug 02, 2017 - 06:09 AM (IST)
ਅੰਮ੍ਰਿਤਸਰ, (ਜ. ਬ.)- ਥਾਣਾ ਸਦਰ ਦੀ ਪੁਲਸ ਨੇ ਬਾਈਕ ਚੋਰ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ, ਜਦਕਿ ਉਸ ਦਾ ਇਕ ਸਾਥੀ ਮੌਕੇ ਤੋਂ ਦੌੜਨ 'ਚ ਕਾਮਯਾਬ ਹੋ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅਮਨ ਪੁੱਤਰ ਮਨੋਜ ਕੁਮਾਰ ਵਾਸੀ ਰਾਮ ਨਗਰ ਕਾਲੋਨੀ ਮਜੀਠਾ ਰੋਡ ਦੇ ਕਬਜ਼ੇ 'ਚੋਂ ਫਰਜ਼ੀ ਨੰਬਰ ਲੱਗੀ ਇਕ ਐਕਟਿਵਾ ਅਤੇ ਇਕ ਮੋਟਰਸਾਈਕਲ ਬਰਾਮਦ ਕਰਦਿਆਂ ਮੌਕੇ ਤੋਂ ਦੌੜੇ ਉਸ ਦੇ ਸਾਥੀ ਗੋਰਾ ਵਾਸੀ ਦਸਮੇਸ਼ ਐਵੀਨਿਊ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮ ਜਤਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਏਕਲਗੱਡਾ ਤੇ ਗੁਰਭੇਜ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸ਼ੇਖਫੱਤਾ ਨੂੰ ਗ੍ਰਿਫਤਾਰ ਕਰ ਕੇ ਪੁਲਸ ਵੱਲੋਂ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਜੰਡਿਆਲਾ ਦੀ ਪੁਲਸ ਚੋਰੀ ਕੀਤੇ ਇਕ ਮੋਟਰਸਾਈਕਲ ਦੀ ਭਾਲ ਕਰ ਰਹੀ ਹੈ।
