ਮੋਟਰਸਾਈਕਲ ਚੋਰ ਕਾਬੂ
Wednesday, Oct 25, 2017 - 05:04 AM (IST)
ਅੰਮ੍ਰਿਤਸਰ, (ਜ. ਬ.)- ਜੰਡਿਆਲਾ ਥਾਣੇ ਦੀ ਪੁਲਸ ਨੇ ਵੱਖ-ਵੱਖ ਥਾਈਂ ਕੀਤੀ ਨਾਕੇਬੰਦੀ ਦੌਰਾਨ ਮੋਟਰਸਾਈਕਲ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਚੋਰੀ ਕੀਤਾ ਮੋਟਰਸਾਈਕਲ ਖੋਲ੍ਹ ਕੇ ਵੇਚਣ ਜਾ ਰਹੇ ਪਰਮਪ੍ਰੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਗੋਪਾਲ ਨਗਰ ਜੰਡਿਆਲਾ, ਦਿਲਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਠੱਠੀਆਂ ਤੇ ਦੀਪਕ ਪੁੱਤਰ ਗੁਰਦੇਵ ਸਿੰਘ ਵਾਸੀ ਜੰਡਿਆਲਾ ਦੇ ਕਬਜ਼ੇ 'ਚੋਂ ਤੋੜ-ਭੰਨ ਕੀਤਾ ਇਕ ਮੋਟਰਸਾਈਕਲ ਪੁਲਸ ਨੇ ਬਰਾਮਦ ਕੀਤਾ ਹੈ।
ਇਸੇ ਤਰ੍ਹਾਂ ਇਕ ਵੱਖਰੀ ਨਾਕੇਬੰਦੀ ਦੌਰਾਨ ਬਿਨਾਂ ਨੰਬਰੀ ਹੋਂਡਾ ਮੋਟਰਸਾਈਕਲ ਅਤੇ 2 ਮੋਬਾਇਲਾਂ ਸਮੇਤ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਜੇ ਸਿੰਘ ਪੁੱਤਰ ਬਲਦੇਵ ਸਿੰਘ, ਦੀਪਕ ਪੁੱਤਰ ਮੰਗਲ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਟੇਲ ਨਗਰ ਜੰਡਿਆਲਾ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।
