ਮੋਟਰਸਾਈਕਲ ਚੋਰ ਗਿਰੋਹ ਕਾਬੂ
Monday, Oct 30, 2017 - 06:35 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਥਾਣਾ ਸਿਟੀ ਸੁਨਾਮ ਨੇ ਮੋਟਰਸਾਈਕਲ ਚੋਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਰੌਸ਼ਨ ਸਿੰਘ ਉਰਫ ਜਿੰਮੀ ਪੁੱਤਰ ਪੱਪੂ ਸਿੰਘ ਵਾਸੀ ਪਰਮਾਨੰਦ ਬਸਤੀ ਸੁਨਾਮ, ਅੰਮ੍ਰਿਤ ਉਰਫ ਮੋਟੂ ਪੁੱਤਰ ਸੂਰਜ ਭਾਨ ਪਰਮਾਨੰਦ ਬਸਤੀ ਸੁਨਾਮ ਅਤੇ ਮੁਨੀਸ਼ ਕੁਮਾਰ ਉਰਫ ਕਾਲੀ ਪੁੱਤਰ ਸੋਹਣ ਲਾਲ ਗੁੱਗਾ ਮਾੜੀ ਰੋਡ ਸੁਨਾਮ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ।
