ਜਦੋਂ ਅਧਿਆਪਕ ਨੂੰ ਖੇਡਾਂ ਦੇਖਣੀਆਂ ਪਈਆਂ ਮਹਿੰਗੀਆਂ
Thursday, Apr 12, 2018 - 12:38 PM (IST)

ਮਾਨਸਾ (ਜੱਸਲ)-ਬਤੌਰ ਅਧਿਆਪਕ ਬਠਿੰਡਾ ਵਿਖੇ ਨੌਕਰੀ ਕਰਦੇ ਸਥਾਨਕ ਸ਼ਹਿਰ ਵਾਸੀ ਇਕ ਵਿਅਕਤੀ ਨੂੰ ਮੇਲੇ ਦੌਰਾਣ ਖੇਡਾਂ ਵੇਖਣੀਆਂ ਉਸ ਸਮੇਂ ਮਹਿੰਗੀਆਂ ਪੈ ਗਈਆਂ, ਜਦ ਖੇਡ ਮੇਲੇ 'ਚੋਂ ਉਸ ਦਾ ਮੋਟਰਸਾਇਕਲ ਕੋਈ ਨਾ–ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਥਾਣਾ ਸਿਟੀ–1 ਮਾਨਸਾ ਦੀ ਪੁਲਸ ਨੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਹੈ। ਜਾਣਕਾਰੀ ਅਨੁਸਾਰ ਮੈਟਰੀਅਮ ਸਕੂਲ ਬਠਿੰਡਾ ਵਿਖੇ ਅਧਿਆਪਕ ਵਜੋਂ ਨੌਕਰੀ ਕਰਦਾ ਮਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਮਾਨਸਾ ਆਪਣੇ ਮੋਟਰਸਾਇਕਲ ਨੰ: ਪੀ.ਬੀ. 31 ਐੱਮ.–3476 'ਤੇ ਆਪਣੇ ਭਰਾ ਨਾਲ ਸਵਾਰ ਹੋ ਕੇ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਬੀਤੇ ਦਿਨੀਂ ਹੋਈਆਂ ਖੇਡਾਂ ਵੇਖਣ ਲਈ ਗਿਆ, ਜਦ ਉਹ ਖੇਡਾਂ ਵੇਖ ਕੇ ਸ਼ਾਮ ਸਮੇਂ ਵਾਪਸ ਆਇਆ ਤਾਂ ਉਸ ਦਾ ਮੋਟਰਸਾਇਕਲ ਉੱਥੋਂ ਗ਼ਾਇਬ ਸੀ। ਇਸੇ ਤਰ੍ਹਾਂ ਬਿਮਲ ਕੁਮਾਰ ਪੁੱਤਰ ਧਰਮ ਪਾਲ ਵਾਸੀ ਮਾਨਸਾ ਦਾ ਮੋਟਰਸਾਇਕਲ ਨੰ: ਪੀ.ਬੀ. 31 ਕੇ.– 0483 ਅਤੇ ਸਾਹਿਲ ਅਰੋੜਾ ਪੁੱਤਰ ਮਹਿੰਦਰ ਪਾਲ ਵਾਸੀ ਮਾਨਸਾ ਦਾ ਮੋਟਰਸਾਇਕਲ ਨੰ: ਪੀ.ਬੀ. 31 ਐੱਨ.–2813 ਸਥਾਨਕ ਸ਼ਹਿਰ 'ਚੋਂ ਚੋਰੀ ਹੋ ਗਏ। ਉਕਤ ਚੋਰੀ ਦੀਆਂ ਘਟਨਾਵਾਂ ਸਬੰਧੀ ਸਹਾਇਕ ਥਾਣੇਦਾਰ ਸੁਖਜਿੰਦਰ ਸਿੰਘ ਨੇ ਮਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।