ਡਾਕਟਰ ਕੋਲ ਕੰਮ ਕਰਦੇ ਕੰਪਾਊਡਰ ਦਾ ਦਿਨ-ਦਿਹਾੜੇ ਮੋਟਰਸਾਈਕਲ ਚੋਰੀ

Sunday, Jul 14, 2024 - 03:21 PM (IST)

ਡਾਕਟਰ ਕੋਲ ਕੰਮ ਕਰਦੇ ਕੰਪਾਊਡਰ ਦਾ ਦਿਨ-ਦਿਹਾੜੇ ਮੋਟਰਸਾਈਕਲ ਚੋਰੀ

ਤਪਾ ਮੰਡੀ (ਸ਼ਾਮ, ਗਰਗ) : ਦਿਨ-ਦਿਹਾੜੇ ਸਦਰ ਬਾਜ਼ਾਰ ‘ਚ ਸਥਿਤ ਇੱਕ ਪ੍ਰਾਈਵੇਟ ਡਾਕਟਰ ਦੇ ਕੰਮ ਕਰਦੇ ਕੰਪਾਊਡਰ ਦਾ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਕੰਪਾਊਡਰ ਮਨਜੀਤ ਸਿੰਘ ਪੁੱਤਰ ਗੁਰਨੈਬ ਸਿੰਘ ਵਾਸੀ ਬੱਲ੍ਹੋ ਨੇ ਦੱਸਿਆ ਕਿ ਉਸ ਹਰ ਰੋਜ਼ ਦੀ ਤਰ੍ਹਾਂ ਪਿੰਡ ਤੋਂ ਆ ਕੇ ਗਲੀ ਨੰਬਰ-4 ‘ਚ ਇੱਕ ਤੰਗ ਗਲੀ ‘ਚ ਅਪਣਾ ਮੋਟਰਸਾਈਕਲ ਖੜ੍ਹਾ ਕਰਕੇ ਕੰਮ ਕਰ ਰਿਹਾ ਸੀ। ਅਚਾਨਕ ਹੀ ਉਹ ਜਦ ਬਾਹਰ ਆਇਆ ਤਾਂ ਦੇਖਿਆ ਕਿ ਜਿਸ ਜਗ੍ਹਾਂ 'ਤੇ ਮੋਟਰਸਾਇਕਲ ਖੜ੍ਹਾ ਕੀਤਾ ਸੀ, ਗਾਇਬ ਹੈ।

ਤੁਰੰਤ ਇਸ ਬਾਰੇ ਡਾਕਟਰ ਨੂੰ ਦੱਸਿਆ ਤਾਂ ਉਨ੍ਹਾਂ ਕਲੀਨਿਕ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਤਾਂ ਪਤਾ ਲੱਗਾ ਕਿ 2 ਨੌਜਵਾਨ ਜਿਨ੍ਹਾਂ ਸਿਰ ਢੱਕੇ ਹੋਏ ਸਨ, ਮੋਟਰਸਾਈਕਲ ਚੋਰੀ ਕਰਕੇ ਡਾਕਖਾਨੇ ਵੱਲ ਚਲੇ ਗਏ ਹਨ। ਜਦ ਇਸ ਦੀ ਸੂਚਨਾ ਪੁਲਸ ਚੌਂਕੀ ਤਪਾ ਨੂੰ ਦਿੱਤੀ ਤਾਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਦੀ ਅਗਵਾਈ ‘ਚ ਪੁਲਸ ਟੀਮ ਨੇ ਕੈਮਰੇ ਦੀ ਫੁਟੇਜ ਖੰਘਾਲ ਕੇ ਚੋਰਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਫਿਲਹਾਲ ਦਿਨ-ਦਿਹਾੜੇ ਹੋਏ ਇਸ ਮੋਟਰਸਾਈਕਲ ਚੋਰੀ ਨਾਲ ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 


author

Babita

Content Editor

Related News