ਐਂਟੀ ਨਾਰਕੋਟਿਸ ਸੈਲ ਨੇ ਮੋਟਰਸਾਈਕਲ ਸਵਾਰ ਤਸਕਰ ਕੀਤਾ ਕਾਬੂ
Sunday, Oct 22, 2017 - 05:42 PM (IST)
ਮਲੋਟ (ਜੁਨੇਜਾ)- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਸੁਸ਼ੀਲ ਕੁਮਾਰ ਦੀਆਂ ਹਦਾਇਤਾਂ ਮੁਤਾਬਕ ਜ਼ਿਲੇ ਅੰੰਦਰ ਚਲ ਰਹੀ ਨਸ਼ੇ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਜ਼ਿਲੇ ਅੰਦਰ ਨਸ਼ੇ ਤਸਕਰਾਂ 'ਤੇ ਨਕੇਲ ਕੱਸਣ ਲਈ ਗਠਿਤ ਐਂਟੀ ਨਾਰਕੋਟਿਕਸ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਸੈਲ ਨੇ ਇਕ ਮੋਟਰਸਾਈਕਲ ਸਵਾਰ ਤਸਕਰ ਨੂੰ ਪੋਸਤ ਸਮੇਤ ਕਾਬੂ ਕਰ ਲਿਆ।
ਜਾਣਕਾਰੀ ਅਨੁਸਾਰ ਇੰਚਾਰਜ ਐਸ. ਆਈ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਏ. ਐਸ. ਆਈ. ਹਰਵਿੰਦਰਪਾਲ ਸਿੰਘ , ਐਚ. ਸੀ. ਗੁਰਪਾਲ ਸਿੰਘ ਸਮੇਤ ਟੀਮ ਨੇ ਮਲੋਟ ਅਬੋਹਰ ਕੌਮੀ ਸ਼ਾਹ ਮਾਰਗ ਤੇ ਰਾਜਾਜੰਗ ਪੰਪ ਨੇੜੇ ਇਕ ਪਲਟੀਨਾ ਮੋਟਰਸਾਈਕਲ ਨੰਬਰ ਪੀ. ਬੀ. 30 ਟੀ 3751 ਨੂੰ ਰੋਕ ਕੇ ਪੁੱਛਗਿੱਛ ਕੀਤੀ। ਮੋਟਰਸਾਈਕਲ ਸਵਾਰ ਦੀ ਪਹਿਚਾਣ ਮੰਗਾ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਗੋਬਿੰਦਗੜ ਪੀ. ਐਸ. ਅਬੋਹਰ ਵਜੋਂ ਹੋਈ। ਪੁਲਸ ਪਾਰਟੀ ਵੱਲੋਂ ਤਲਾਸ਼ੀ ਦੌਰਾਨ ਉਕਤ ਵਿਕਅਤੀ ਪਾਸੋਂ ਢਾਈ ਕਿੱਲੋਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਗਿਆ। ਮੁਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਨੇ ਮੰਨਿਆਂ ਕਿ ਉਹ ਰਾਜਸਥਾਨ ਦੇ ਹਰੀਪੁਰ ਤੋਂ ਪੋਸਤ ਲਿਆ ਕਿ ਪੰਜਾਰ ਦੇ ਸਰਹੱਦੀ ਪਿੰਡਾਂ ਵਿਚ ਸਪਲਾਈ ਕਰਦਾ ਸੀ। ਪੁਲਸ ਨੇ ਥਾਣਾ ਕਬਰਵਾਲਾ ਵਿਖੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਰਕੋਟਿਸ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਸ਼ੇ ਵਿਰੁੱਧ ਮੁਹਿੰਮ ਵਿਚ ਕਿਸੇ ਵਿਅਕਤੀ ਦਾ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ।
