ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅੱਖਾਂ ’ਚ ਮਿਰਚਾਂ ਪਾ ਕੇ ਡਿਸਟਰੀਬਿਊਟਰ ਲੁੱਟਿਆ

Thursday, Aug 02, 2018 - 05:04 AM (IST)

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਅੱਖਾਂ ’ਚ ਮਿਰਚਾਂ ਪਾ ਕੇ ਡਿਸਟਰੀਬਿਊਟਰ ਲੁੱਟਿਆ

ਮੋਹਾਲੀ, (ਕੁਲਦੀਪ)- ਪੁਲਸ ਸਟੇਸ਼ਨ ਫੇਜ਼-1 ਤੋਂ ਥੋੜ੍ਹੀ ਦੂਰੀ ’ਤੇ ਦੋ ਲੁਟੇਰੇ ਇਕ ਮੋਬਾਇਲ ਕੰਪਨੀ ਦੇ ਡਿਸਟਰੀਬਿਊਟਰ ਦੀਆਂ ਅੱਖਾਂ ਵਿਚ ਮਿਰਚਾਂ ਦਾ ਪਾਊਡਰ ਪਾ ਕੇ ਉਸ ਤੋਂ ਕੈਸ਼ ਵਾਲਾ ਬੈਗ ਲੁੱਟ ਕੇ ਫਰਾਰ ਹੋ ਗਏ। ਪੁਲਸ ਨੇ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਵਿਅਕਤੀ ਪੰਕਜ ਕੁਮਾਰ ਨਿਵਾਸੀ ਪਿੰਡ ਭੁਖੜੀ ਨੇ ਦੱਸਿਆ ਕਿ ਉਹ ਸੋਮਵਾਰ ਦੀ ਸ਼ਾਮ ਨੂੰ ਆਪਣੀ ਕੰਪਨੀ ਦਾ ਕੈਸ਼ ਲੈ ਕੇ ਮੋਟਰਸਾਈਕਲ ’ਤੇ ਬਲੌਂਗੀ ਤੋਂ ਮੋਹਾਲੀ  ਨੂੰ ਆ ਰਿਹਾ ਸੀ, ਜਦੋਂ ਉਹ ਸਪਾਈਸ ਲਾਈਟਾਂ ਤੋਂ ਮੋਹਾਲੀ ਪਿੰਡ ਵਾਲੀ ਸੜਕ ’ਤੇ ਆ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ ’ਤੇ ਅਾਏ ਦੋ ਨੌਜਵਾਨਾਂ ਨੇ  ਉਸ ਤੋਂ ਕੈਸ਼ ਵਾਲਾ ਬੈਗ ਝਪਟਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਬੈਗ  ਬਚਾਅ ਲਿਆ। ਇਸ ਦੌਰਾਨ ਲੁਟੇਰਿਆਂ ਨੇ ਉਸਦੇ ਸਿਰ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ ਤੇ ਉਹ ਹੇਠਾਂ ਡਿਗ ਪਿਆ। ਲੁਟੇਰੇ ਉਸਦੀਆਂ ਅੱਖਾਂ ਵਿਚ ਮਿਰਚਾਂ  ਵਾਲਾ ਪਾਊਡਰ ਪਾ ਕੇ ਉਸਦਾ ਬੈਗ ਝਪਟ ਕੇ ਫਰਾਰ ਹੋ ਗਏ। 
ਪੰਕਜ ਨੇ ਦੱਸਿਆ ਕਿ ਬੈਗ ਵਿਚ 1 ਲੱਖ 21 ਹਜ਼ਾਰ ਰੁਪਏ ਸਨ। ਉਹ ਕਿਸੇ ਢੰਗ ਨਾਲ ਪੁਲਸ ਸਟੇਸ਼ਨ ਫੇਜ਼-1 ਤਕ ਪਹੁੰਚਿਆ ਤੇ ਪੁਲਸ ਨੂੰ ਪੂਰੀ ਕਹਾਣੀ ਦੱਸੀ। ਪੁਲਸ ਨੇ ਉਸਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ  ’ਤੇ ਜਾ ਕੇ ਜਾਂਚ ਪੂਰੀ ਕੀਤੀ ਤੇ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ।
ਪੁਲਸ ਸਟੇਸ਼ਨ ਫੇਜ਼-1 ਤੋਂ ਏ. ਐੱਸ. ਆਈ.  ਪ੍ਰਿਤਪਾਲ ਸਿੰਘ  ਨੇ ਦੱਸਿਆ ਕਿ ਪੁਲਸ ਨੇ ਪੰਕਜ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖਿਲਾਫ਼  ਕੇਸ ਦਰਜ ਕਰ ਲਿਆ ਹੈ।
 


Related News