ਮੋਟਰਸਾਈਕਲ ਚਾਲਕ ਦੀਆਂ ਅੱਖਾਂ ''ਚ ਮਿਰਚਾਂ ਪਾ ਕੇ ਖੋਹੀ ਨਕਦੀ

Wednesday, Dec 02, 2020 - 05:27 PM (IST)

ਮੋਟਰਸਾਈਕਲ ਚਾਲਕ ਦੀਆਂ ਅੱਖਾਂ ''ਚ ਮਿਰਚਾਂ ਪਾ ਕੇ ਖੋਹੀ ਨਕਦੀ

ਬਨੂੜ (ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੇ ਮੋਟਰਸਾਈਕਲ ਚਾਲਕ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਇੱਕ ਲੱਖ ਤੀਹ ਹਜ਼ਾਰ ਚਾਰ ਸੌ ਪੰਜਾਹ ਰੁਪਏ ਦੀ ਰਾਸ਼ੀ ਖੋਹਣ ਵਾਲੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਭੁਪਾਲ ਕਲਾਂ ਥਾਣਾ ਜੋਗਾ ਜ਼ਿਲ੍ਹਾ ਮਾਨਸਾ ਹਾਲ ਆਬਾਦ ਵਾਸੀ ਭਾਰਤ ਕਾਲੋਨੀ ਨਲਾਸ ਰੋਡ ਰਾਜਪੁਰਾ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਭਾਰਤ ਫਾਈਨਾਂਸ ਇਨ ਕੁਲੈਕਸ਼ਨ ਲਿਮਟਿਡ ਰਾਜਪੁਰਾ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ।

ਬੀਤੇ ਦਿਨ ਉਹ ਨੇੜੇ ਦੇ ਪਿੰਡਾਂ 'ਚੋਂ ਇਕ ਲੱਖ ਤੀਹ ਹਜ਼ਾਰ ਚਾਰ ਸੌ ਪੰਜਾਹ ਰੁਪਏ ਦੀ ਰਾਸ਼ੀ ਇਕੱਤਰ ਕਰ ਕੇ ਜਦੋਂ ਪਿੰਡ ਅਬਰਾਵਾਂ ਤੋਂ ਖੇਡ਼ਾ ਗੱਜੂ ਵੱਲ ਨੂੰ ਜਾ ਰਿਹਾ ਸੀ ਤਾਂ 2 ਅਣਪਛਾਤੇ ਨੌਜਵਾਨਾਂ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ। ਜਦੋਂ ਅੱਖਾਂ 'ਚ ਮਿਰਚਾਂ ਪੈਣ ਕਰਕੇ ਉਸ ਨੂੰ ਕੁੱਝ ਨਾ ਦਿਖਿਆ ਤਾਂ ਅਣਪਛਾਤੇ ਨੌਜਵਾਨ ਉਸ ਕੋਲੋਂ ਬੈਗ, ਜਿਸ 'ਚ ਇੱਕ ਲੱਖ ਤੀਹ ਹਜਾਰ ਚਾਰ ਸੌ ਪੰਜਾਹ ਰੁਪਏ ਦੀ ਨਕਦੀ ਰਾਸ਼ੀ, ਇਕ ਸੈਮਸੰਗ ਟੈਬ ਅਤੇ ਹੋਰ ਕਾਗਜ਼ਾਤ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਕਾਰਜ ਦੇ ਆਧਾਰ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਧਾਰਾ 379 ਬੀ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਨੌਜਵਾਨ ਪੁਲਸ ਦੀ ਗ੍ਰਿਫ਼ਤ 'ਚ ਹੋਣਗੇ।


author

Babita

Content Editor

Related News