ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ''ਚ ਟੁੱਟੀ ਲੱਤ

02/25/2018 8:08:00 AM

ਕਾਲਾ ਸੰਘਿਆਂ, (ਨਿੱਝਰ)- ਕਪੂਰਥਲਾ-ਨਕੋਦਰ ਸੜਕ 'ਤੇ ਸਥਾਨਕ ਕਸਬੇ ਅੰਦਰ ਪੈਂਦੇ ਅੱਡਾ ਸ਼ਹਿਰੀਆਂ ਨਜ਼ਦੀਕ ਮੋਟਰਸਾਈਕਲ 'ਤੇ ਛੋਟੇ ਹਾਥੀ (ਟੈਂਪੂ) ਦਰਮਿਆਨ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਲੱਤ ਟੁੱਟਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਸਲੇਮ (ਜਲੰਧਰ) ਦਾ ਨੌਜਵਾਨ ਦੀਪਕ ਪੁੱਤਰ ਅਸ਼ੋਕ ਕੁਮਾਰ ਮੋਟਰਸਾਈਕਲ 'ਤੇ ਕਪੂਰਥਲਾ ਵਲੋਂ ਨਕੋਦਰ ਵੱਲ ਨੂੰ ਸਫਰ ਕਰ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਛੋਟੇ ਹਾਥੀ (ਟੈਂਪੂ) ਨਾਲ ਅੱਡਾ ਸ਼ਹਿਰੀਆਂ ਪਾਸ ਟੱਕਰ ਹੋ ਗਈ, ਜਿਸ ਦੌਰਾਨ ਦੀਪਕ ਦੀ ਲੱਤ ਦੀ ਹੱਡੀ ਟੁੱਟ ਗਈ। ਮੌਕੇ 'ਤੇ ਮੌਜੂਦ ਲੋਕਾਂ ਵਲੋਂ ਦੀਪਕ ਨੂੰ ਸ਼ਹਿਰ ਦੇ ਕਿਸੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਤੇ ਮੌਕੇ 'ਤੇ ਹੌਲਦਾਰ ਬਲਦੇਵ ਸਿੰਘ ਵਲੋਂ ਪੁਲਸ ਸਮੇਤ ਪੁੱਜ ਕੇ ਘਟਨਾ ਦੀ ਜਾਂਚ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News